ਭਗਵੰਤ ਮਾਨ ਦਾ ਡਰ: ਇੱਕ ਹੋਰ ਮਹਿਕਮੇ ਨੇ ਜਾਰੀ ਕੀਤਾ ਸਮੇਂ ਦੀ ਪਾਬੰਦੀ ਵਾਲਾ ਹੁਕਮ
ਚੰਡੀਗੜ੍ਹ, 16 ਮਾਰਚ 2022 - ਭਗਵੰਤ ਮਾਨ ਦੇ ਸੀ ਐਮ ਵੱਜੋਂ ਸਹੁੰ ਚੁੱਕਣ ਤੋਂ ਬਾਅਦ ਇੱਕ ਹੋਰ ਮਹਿਕਮੇ ਨੇ ਸਮੇਂ ਦੀ ਪਾਬੰਦੀ ਵਾਲਾ ਹੁਕਮ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਮਹਿਕਮਿਆਂ ਨੇ ਸਮੇਂ ਹਾਜ਼ਰ ਹੋਣ, ਹਾਜ਼ਰੀ ਯਕੀਨੀ ਬਣਾਉਣ ਅਤੇ ਸਫਾਈ ਦਾ ਪ੍ਰਬੰਧ ਅਤੇ ਕਈ ਹੋਰ ਜ਼ਰੂਰੀ ਹੁਕਮ ਜਾਰੀ ਕਰ ਦਿਤੇ ਹਨ।