← ਪਿਛੇ ਪਰਤੋ
ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੇ ਮੌਤ ਦੀਆਂ ਖਬਰਾਂ ਵਾਇਰਲ, ਪੁਸ਼ਟੀ ਨਹੀਂ ਚੰਡੀਗੜ੍ਹ, 5 ਜੁਲਾਈ, 2024: ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੀ ਮੌਤ ਹੋ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਇਹਨਾਂ ਖਬਰਾਂ ਵਿਚ ਦਾਅਵਾ ਕੀਤਾ ਗਿਆਹੈ ਕਿ ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੀ ਲਾਹੌਰ ਦੇ ਇਕ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦੂਜੇ ਪਾਸੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਕੋਲ ਹਾਲੇ ਤੱਕ ਅਧਿਕਾਰਤ ਤੌਰ ’ਤੇ ਕੋਈ ਖਬਰ ਨਹੀਂ ਹੈ ਕਿ ਭਾਈ ਗਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।
Total Responses : 24715