ਅੰਮ੍ਰਿਤਪਾਲ ਪਹੁੰਚੇ ਸੰਸਦ ਭਵਨ, ਥੋੜੀ ਦੇਰ 'ਚ ਚੁੱਕਣਗੇ ਸਹੁੰ
ਨਵੀਂ ਦਿੱਲੀ, 5 ਜੁਲਾਈ 2024- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਸੰਸਦ ਭਵਨ ਪਹੁੰਚ ਗਏ ਹਨ ਅਤੇ ਉਹ ਥੋੜੀ ਹੀ ਦੇਰ ਵਿਚ ਸਹੁੰ ਚੁੱਕਣਗੇ। ਜਾਣਕਾਰੀ ਲਈ ਦੱਸ ਦਈਏ ਕਿ, ਚਾਰ ਦਿਨਾਂ ਦੀ ਪੈਰੋਲ ਅੰਮ੍ਰਿਤਪਾਲ ਨੂੰ ਮਿਲੀ ਹੋਈ ਹੈ, ਹਾਲਾਂਕਿ ਇਸ ਪੈਰੋਲ ਦੇ ਦੌਰਾਨ ਉਹ ਪੰਜਾਬ ਨਹੀਂ ਆਉਣਗੇ।