ਚੰਡੀਗੜ੍ਹ, 27 ਫਰਵਰੀ 2019 - ਭਾਰਤ ਵੱਲੋਂ ਏਅਰ ਸਟ੍ਰਾਈਕ ਕਰਨ ਉਪਰੰਤ ਦੋਹਾਂ ਮੁਲਕਾਂ ਵਿਚਕਾਰ ਤਣਾਪੂਰਨ ਮਾਹੌਲ ਬਣਨ ਨਾਲ ਉੱਤਰ ਭਾਰਤ ਦੇ ਹਵਾਈ ਅੱਡਿਆਂ ਨੂੰ ਬੁੱਧਵਾਰ ਸਵੇਰ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਕੁਝ ਸਮੇਂ ਬਾਅਦ ਏਅਰਪੋਰਟਾਂ ਨੂੰ ਬੰਦ ਕਰਨ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ।
ਭਾਰਤ 'ਚ ਜੰਮੂ ਕਸ਼ਮੀਰ ਦੇ ਲੇਹ, ਜੰਮੂ, ਸ਼੍ਰੀਨਗਰ ਤੇ ਪਠਾਨਕੋਟ ਏਅਰਪੋਰਟ 'ਤੇ ਹਾਈ ਅਲਰਟ ਹੈ। ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ 8 ਏਅਰਪੋਰਟ ਅੰਮ੍ਰਿਤਸਰ, ਜੰਮੂ, ਸ਼੍ਰੀਨਗਰ, ਲੇਹ, ਕੁੱਲੂ ਮਨਾਲੀ, ਕਾਂਗੜਾ, ਸ਼ਿਮਲਾ ਤੇ ਪਠਾਨਕੋਟ ਦੇ ਏਅਰਪੋਰਟਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਇੰਨ੍ਹਾਂ ਏਅਰਪੋਰਟਾਂ ਦੀਆਂ ਸੇਵਾਵਾਂ ਨੂੰ ਪਹਿਲਾਂ ਵਾਂਗ ਹੀ ਬਹਾਲ ਕਰ ਦਿੱਤਾ ਗਿਆ ਹੈ।