ਨਵੀਂ ਦਿੱਲੀ, 27 ਫਰਵਰੀ 2019 - ਪਾਕਿਸਤਾਨ ਦੀ ਹੱਦ ਅੰਦਰ ਪਹੁੰਚ ਕੇ ਜੈਸ਼ ਅਤਿਵਾਦੀ ਅੱਡਿਆਂ ਨੂੰ ਤਬਾਹ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਮਹੌਲ ਤਣਾਅਪੂਰਨ ਬਣੇ ਹੋਏ ਹਨ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਗਿਆ ਕਿ ਪਾਕਿਸਤਾਨ ਦੀ ਕੋਸ਼ਿਸ਼ ਨੂੰ ਭਾਰਤ ਨੇ ਨਕਾਮ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਦੇ ਇੱਕ ਜਹਾਜ਼ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮਿਗ 21 ਜਹਾਜ਼ ਨੁਕਸਾਨਿਆ ਗਿਆ ਹੈ ਤੇ ਉਸਦਾ ਪਾਈਲਟ ਵੀ ਲਾਪਤਾ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾਅਵਾ ਕਰ ਰਿਹਾ ਹੈ ਕਿ ਭਾਰਤ ਦਾ ਇੱਕ ਪਾਈਲਟ ਪਾਕਿਸਤਾਨ ਦੇ ਕਬਜ਼ੇ 'ਚ ਹੈ।
ਸਬੰਧਤ ਲਿੰਕ :-
ਪਾਕਿਸਤਾਨ ਨੇ ਭਾਰਤੀ ਪਾਈਲਟ ਨੂੰ ਫੜਨ ਦਾ ਕੀਤਾ ਦਾਅਵਾ, ਜਾਰੀ ਕੀਤੀ ਵੀਡੀੳ
ਨਹੀਂ ਬੰਦ ਹੋਣਗੇ ਹਵਾਈ ਅੱਡੇ, ਡੀਜੀਸੀਏ ਨੇ ਏਅਰਪੋਰਟ ਬੰਦ ਕਰਨ ਦੇ ਆਰਡਰ ਲਏ ਵਾਪਸ