ਨਵੀਂ ਦਿੱਲੀ, 27 ਫਰਵਰੀ 2019 - ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਭਾਰਤ ਦੇ ਇੱਕ ਪਾਈਲਟ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀਆਂ ਉਨ੍ਹਾਂ ਵੱਲੋਂ ਤਸਵੀਰਾਂ ਤੇ ਇੱਕ ਵੀਡੀੳ ਵੀ ਰਿਲੀਜ਼ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਜਾਰੀ ਕੀਤੇ ਵੀਡਿੳ 'ਚ ਇੱਕ ਸ਼ਖਸ ਫਲਾਈਟ ਸੂਟ ਪਾਈ ਕਹਿ ਰਿਹਾ ਹੈ ਕਿ ਉਹ ਵਿੰਗ ਕਮਾਂਡਰ ਅਭਿਨੰਦਨ ਹੈ। ਉਸ ਸ਼ਖਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ ਤੇ ਚਿਹਰਾ ਖੂਨ ਨਾਲ ਲਥਪਥ ਹੈ। ਵੀਡੀੳ 'ਚ ਉਹ ਸ਼ਖਸਾ ਆਪਣਾ ਸਰਵਿਸ ਨੰਬਰ ਵੀ ਦੱਸ ਰਿਹਾ ਹੈ।
ਇਹ ਵੀਡੀੳ ਪਾਕਿਸਤਾਨ ਮੇਜਰ ਜਨਰਲ ਆਸਿਫ ਗਫੂਰ ਦੀ ਪ੍ਰੈੱਸ ਕਾਨਫਰੰਸ ਤੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤੀ ਗਈ ਸੀ। ਪਰ ਫਿਲਹਾਲ ਭਾਰਤੀ ਹਵਾਈ ਸੈਨਾ ਵੱਲੋਂ ਇਸ ਬਾਬਤ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਮੇਜਰ ਜਨਰਲ ਆਸਿਫ ਗਫੂਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਦੋ ਏਅਰ ਫੋਰਸ ਜਹਾਜ਼ਾਂ ਨੂੰ ਸੁੱਟਿਆ ਸੀ। ਉਨ੍ਹਾਂ ਕਿਹਾ ਸੀ ਕਿ ਇੱਕ ਜਹਾਜ਼ ਪਾਕਿਸਤਾਨ ਪਾਸੇ ਡਿਗਿਆ ਜਦਕਿ ਦੂਸਰਾ ਭਾਰਤ ਪਾਸੇ ਡਿਗਿਆ ਸੀ। ਗਫੂਰ ਨੇ ਕਿਹਾ ਕਿ ਪਾਕਿਸਤਾਨ ਦੋਹਾਂ ਮੁਲਕਾਂ ਵਿਚਕਾਰ ਕਿਸੇ ਤਰ੍ਹਾਂ ਦੇ ਹਲਾਤ ਵਿਗਾੜਨਾ ਨਹੀਂ ਚਾਹੁੰਦਾ ਸਗੋਂ ਉਨ੍ਹਾਂ ਦਾ ਮੰਤਵ ਭਾਰਤ ਨੂੰ ਇਹ ਦੱਸਣਾ ਸੀ ਕਿ ਪਾਕਿਸਤਾਨ ਵੀ ਜਵਾਬ ਦੇ ਸਕਦਾ ਹੈ।
ਸਬੰਧਤ ਲਿੰਕ :-
ਇੰਡੀਅਨ ਪਾਈਲਟ ਲਾਪਤਾ ਹੋਣ ਦੀ ਭਾਰਤ ਸਰਕਾਰ ਨੇ ਕੀਤੀ ਪੁਸ਼ਟੀ
ਨਹੀਂ ਬੰਦ ਹੋਣਗੇ ਹਵਾਈ ਅੱਡੇ, ਡੀਜੀਸੀਏ ਨੇ ਏਅਰਪੋਰਟ ਬੰਦ ਕਰਨ ਦੇ ਆਰਡਰ ਲਏ ਵਾਪਸ