ਨਵੀਂ ਦਿੱਲੀ, 9 ਮਈ 2019 - ਭਾਰਤ ਵੱਲੋਂ ਫਰਵਰੀ ਦੇ ਅੰਤ 'ਚ ਪਾਕਿਸਤਾਨ 'ਤੇ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਬਾਰੇ ਇੱਕ ਇਟਾਲੀਅਨ ਪੱਤਰਕਾਰ ਫਰਾਂਸਿਸਕੋ ਮਰੀਨੋ ਨੇ ਦਾਅਵਾ ਕੀਤਾ ਹੈ ਕਿ ਇਸ ਏਅਰ ਸਟ੍ਰਾਈਕ 'ਚ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦੀ ਠਿਕਾਣਿਆਂ 'ਤੇ ਕਰੀਬ 130 ਤੋਂ 170 ਦਹਿਸ਼ਤਗਰਦ ਮਾਰੇ ਗਏ ਸਨ, ਜਿੰਨ੍ਹਾਂ 'ਚ 11 ਟ੍ਰੇਨੀ ਵੀ ਮੌਜੂਦ ਨੇ।
ਆਨਲਾਈਨ ਮੈਗਜ਼ੀਨ ਸਟਰਿੰਗਰ ਏਸ਼ੀਆ ਲਈ ਲਿਖੀ ਰਿਪੋਰਟ 'ਚ ਮਰੀਨੋ ਨੇ ਲਿਖਿਆ ਹੈ ਕਿ ਬਾਲਾਕੋਟ ਵਿਖੇ ਏਅਰ ਸਟ੍ਰਾਈਕ ਹੋਣ ਮਗਰੋਂ ਸ਼ਿੰਕਿਆਰੀ 'ਚ ਸਵੇਰੇ 6 ਵਜੇ ਦੇ ਕਰੀਬ ਪਾਕਿਸਤਾਨੀ ਫੌਜ ਮੌਕੇ 'ਤੇ ਪਹੁੰਚ ਗਈ ਸੀ, ਜੋ ਕਿ ਏਅਰ ਸਟ੍ਰਾਈਕ ਤੋਂ 2 ਜਾਂ 3 ਘੰਟੇ ਬਾਅਦ ਦੱਸੇ ਜਾ ਰਹੇ ਨੇ।
ਮਾਰੀਨੋ ਦਾ ਕਹਿਣਾ ਹੈ ਕਿ ਸ਼ਿੰਕਿਆਰੀ ਬਾਲਾਕੋਟ ਤੋਂ ਕਰੀਬ 20 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ ਤੇ ਪਾਕਿਸਤਾਨੀ ਫੌਜ ਨੂੰ ਸ਼ਿੰਕਿਆਰੀ ਤੋਂ ਬਾਲਾਕੋਟ ਪਹੁੰਚਣ 'ਚ 35 ਤੋਂ 40 ਮਿੰਟ ਲੱਗੇ ਹੋਣਗੇ। ਸ਼ਿੰਕਿਆਰੀ 'ਚ ਪਾਕਿਸਤਾਨੀ ਫੌਜ ਦੇ ਜੂਨੀਅਰ ਲੀਡਰ ਅਕੇਡਮੀ ਦਾ ਬੇਸ ਵੀ ਹੈ। ਉਸਨੇ ਦਾਅਵਾ ਕੀਤਾ ਕਿ ਏਅਰ ਸਟ੍ਰਾਈਕ ਦੌਰਾਨ ਜ਼ਖਮੀ ਹੋਏ ਟ੍ਰੇਨੀਆਂ ਤੇ ਦਹਿਸ਼ਤਗਰਦਾਂ ਨੂੰ ਹਰਕਤ-ਉਲ-ਮੁਜਾਹਦੀਨ ਕੈਂਪ ਸ਼ਿੰਕਿਆਰੀ ਵਿਖੇ ਲਿਆਂਦਾ ਗਿਆ ਤੇ ਪਾਕਿਸਤਾਨੀ ਫੌਜ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਮਾਰੀਨੋ ਅਨੁਸਾਰ ਸੂਤਰਾਂ ਦਾ ਕਹਿਣਾ ਹੈ ਕਿ ਜ਼ਖਮੀ ਹੋਏ 45 ਦੇ ਕਰੀਬ ਲੋਕਾਂ ਦਾ ਅਜੇ ਵੀ ਇਸ ਕੈਂਪ 'ਚ ਇਲਾਜ ਚੱਲ ਰਿਹਾ ਹੈ। ਜਿੰਨ੍ਹਾਂ ਦਾ ਇਲਾਜ ਹੋ ਚੁੱਕਾ ਹੈ, ਉਹ ਫਿਲਹਾਲ ਪਾਕਿਸਤਾਨੀ ਫੌਜ ਦੀ ਹਿਰਾਸਤ 'ਚ ਹਨ।
ਮਾਰੀਨੋ ਲਿਖਦੀ ਹੈ ਕਿ ਉਸਦੇ ਸੂਤਰਾਂ ਮੁਤਾਬਕ ਏਅਰ ਸਟ੍ਰਾਈਕ 'ਚ ਵੱਡੀ ਗਿਣਤੀ 'ਚ ਜੈਸ਼-ਏ-ਮੁਹੰਮਦ ਦੇ ਗਹਿਸ਼ਤਗਰਦਾਂ ਦੀ ਮੌਤ ਹੋ ਗਈ ਸੀ। ਉਸ ਅਨੁਸਾਰ ਦੋ ਟ੍ਰੇਨੀ ਅਫਗਾਨਿਸਤਾਨ ਤੋਂ ਸਨ। ਜੈਸ਼-ਏ-ਮੁਹੰਮਦ ਦੇ ਮੈਂਬਰਾਂ ਵੱਲੋਂ ਮਾਰੇ ਗਏ ਟ੍ਰੇਨੀਆਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਮੁਆਵਜ਼ੇ ਦੇ ਤੌਰ 'ਤੇ ਕੈਸ਼ ਵੀ ਦਿੱਤਾ ਗਿਆ ਸੀ।
ਇਸ ਇਟਾਲੀਅਨ ਪੱਤਰਕਾਰ ਦੀ ਰਿਪੋਰਟ ਨਾਲ ਮੁੜ ਫੇਰ ਤੋਂ ਪਾਕਿਸਤਾਨ 'ਚੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਰਿਪੋਰਟ ਬਾਰੇ ਖੁਦ ਮਰੀਨੋ ਨੇ ਟਾਈਮਜ਼ ਨਾੳ ਟੀਵੀ ਚੈਨਲ ਨਾਲ ਵੀਡੀੳ ਕਾਨਫਰੰਸਿੰਗ ਰਾਹੀਂ ਬਾਈਟ ਦਿੱਤੀ ਹੈ, ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ -