ਵੀਡੀਓ ਗੈਲਰੀ
- ← ਪਿਛੇ ਪਰਤੋ
Currency Notes : People Harassed in Banks and Marketes
4 ਹਜ਼ਾਰ ਰੁਪਏ ਖ਼ਾਤਰ ਕਿਉਂ ਲੱਖਾਂ ਲੋਕ ਹੋਏ ਖ ...
ਚੰਡੀਗੜ੍ਹ, 11 ਨਵੰਬਰ, 2016 : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 500 ਅਤੇ 2000 ਦੇ ਨਵੇਂ ਨੋਟ ਲੈਣ ਲਈ ਅਤੇ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਲਈ ਅੱਜ ਪੂਰੇ ਦੇਸ਼ ਦੇ ਹੀ ਸਾਰੇ ਬੈਂਕਾਂ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਬੈਂਕ ਕਰਮਚਾਰੀ ਲੋਕਾਂ ਨੂੰ ਇੱਕ ਕਤਾਰ ਵਿੱਚ ਲਗਾਉਣ ਲਈ ਭਾਰੀ ਜੱਦੋਜਹਿਦ ਕਰਦੇ ਹੋਏ ਦੇਖੇ ਗਏ। ਬੈਂਕ ਵਿੱਚ ਨੋਟ ਬਦਲਾਉਣ ਆਏ ਲੋਕਾਂ ਨੇ ਕਿਹਾ ਕਿ ਅਚਾਨਕ 500 ਅਤੇ 1000 ਦੇ ਨੋਟ ਬੰਦ ਹੋ ਜਾਣ ਕਾਰਨ ਉਨ੍ਹਾਂ ਨੂੰ ਮੁਸ਼ਕਲ ਤਾਂ ਬਹੁਤ ਹੋ ਰਹੀ ਹੈ ਪਰ ਉਹ ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਖ਼ੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਨੋਟ ਬਦਲੀ ਨਾਲ ਕਾਲੇ ਧਨ ਅਤੇ ਜਾਲੀ ਨਕਦੀ ਤੋਂ ਦੇਸ਼ ਨੂੰ ਵੱਡਾ ਛੁਟਕਾਰਾ ਮਿਲੇਗਾ।
- Facebook
- Whatsapp
← Go Back