ਅਕਾਲੀ ਦਲ ਦੇ ਹਰ ਵਰਕਰ ਤੇ ਆਗੂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਡੱਟ ਕੇ ਲੜਾਈ ਲੜੇਗਾ - ਭੁੱਟਾ
ਫਤਿਹਗੜ੍ਹ ਸਾਹਿਬ, 12 ਅਕਤੂਬਰ 2024: ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਤੇ ਆਗੂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਡੱਟ ਕੇ ਲੜਾਈ ਲੜੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ:ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਫਤਿਹਗੜ ਸਾਹਿਬ ਅਕਾਲੀ ਆਗੂਆਂ ਦੀ ਨੇ ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪ੍ਰਸ਼ਾਸਨ ਤੇ ਦਬਾ ਪਾ ਕੇ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀ ਘੋਰ ਨਿੰਦਾ ਕੀਤੀ ਤੇ ਉਹਨਾ ਮਾਨਯੋਗ ਹਾਈਕੋਰਟ ਵੱਲੋਂ ਪੰਚਾਇਤਾਂ ਦੇ ਹੱਕ ਵਿੱਚ ਕੀਤੇ ਫੈਸਲੇ ਦੀ ਸ਼ੰਲਾਘਾ ਕੀਤੀ। ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਹਰ ਇੱਕ ਨਾਗਰਿਕ ਦਾ ਚੋਣ ਲੜਨ ਦਾ ਲੋਕਤੰਤਰ ਤੌਰ ਤੇ ਅਧਿਕਾਰ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਕਰਕੇ ਖੋਹਣ ਦਾ ਯਤਨ ਕੀਤਾ ਹੈ। ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਕਿਉਕਿ ਪੰਜਾਬੀ ਹਮੇਸ਼ਾ ਜਬਰ ਜ਼ੁਲਮ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਡੱਟ ਕੇ ਲੜਾਈ ਲੜਨ ਜਾਣਦੇ ਹਨ।
ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿੰਡ ਤੇ ਸ਼ਹਿਰਾਂ ਵਿੱਚ ਵੱਸ ਰਹੇ ਨਿਵਾਸੀਆਂ ਦੀਆਂ ਹਰ ਸਮੱਸਿਆ ਦਾ ਹੱਲ ਕਰਾਉਣ ਲਈ ਡੱਟ ਕੇ ਲੜਾਈ ਲੜੀ ਜਾਵੇਗੀ ਤੇ ਉਹਨਾ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਨਾਲ ਵੀ ਪ੍ਰਸ਼ਾਸਨਿਕ ਅਧਿਕਾਰੀ ਚੋਣ ਲੜ ਰਹੇ ਉਮੀਦਵਾਰ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾ ਕਿ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਕਾਨੂੰਨ ਤੋਰ ਤੇ ਲੜਾਈ ਲੜੀ ਜਾਵੇ।ਇਸ ਮੌਕੇ ਬਲਜਿੰਦਰ ਸਿੰਘ ਬੋੜ ਸਾਬਕਾ ਚੇਅਰਮੈਨ,ਜੈਲਦਾਰ ਸੁਖਵਿੰਦਰ ਸਿੰਘ ਘਮੰਡਗੜ੍ਹ,ਰਿੰਪੀ ਗਰੇਵਾਲ ਸੀਨੀਅਰ ਮੀਤ ਪ੍ਰਧਾਨ,ਵਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ,ਹਰਵਿੰਦਰ ਸਿੰਘ ਬੱਬਲ ਸਕੱਤਰ ਜਰਨਲ ਸ਼ਹਿਰੀ,ਗਿਆਨ ਸਿੰਘ ਖਰੋੜ ਸਰਹਿੰਦ,ਕਰਮਜੀਤ ਸਿੰਘ ਰਸੀਦਪੁਰ,ਜਸਵੰਤ ਸਿੰਘ ਮੰਡੋਫਲ, ਤਰਨਜੀਤ ਸਿੰਘ ਤਰਨੀ,ਜਸਵੀਰ ਸਿੰਘ ਸੇਖੋ,ਤਜਿੰਦਰਪਾਲ ਸਿੰਘ ਕਾਹਲੋ, ਰਵਿੰਦਰ ਸਿੰਘ ਸਾਬਕਾ ਸਰਪੰਚ ਨੌਗਾਵਾਂ,ਸ਼ਿਵਜੀਤ ਸਿੰਘ ਮੱਹਦੀਆਂ,ਗੁਰਵੰਤ ਸਿੰਘ ਸੈਕਟਰੀ ਸਰਹਿੰਦ ਬਾਬਾ ਲਖਵਿੰਦਰ ਸਿੰਘ ਜਲਵੇੜੀ ਧੁੰਮੀ,ਪਲਵਿੰਦਰ ਸਿੰਘ ਚੀਮਾ,ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।