ਕੀ ਸੁਰੇਸ਼ ਕੁਮਾਰ ਨੇ ਫੇਰ ਦਿੱਤਾ ਅਸਤੀਫ਼ਾ ?..
ਚੰਡੀਗੜ੍ਹ , 21 ਜੁਲਾਈ , 2020 : ਪੰਜਾਬ ਦੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੇ ਫੇਰ ਚਰਚੇ ਜ਼ੋਰਾਂ ਤੇ ਹਨ . ਕਨਸੋਆਂ ਅਜਿਹੀਆਂ ਹਨ ਕਿ ਸੁਰੇਸ਼ ਕੁਮਾਰ ਕੁਮਾਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ ਜਿਸ ਦੀ ਕੋਈ ਪੁਸ਼ਟੀ ਕਿਸੇ ਨੇ ਨਹੀਂ ਕੀਤੀ .
ਹਮੇਸ਼ਾ ਵਾਂਗ ਨਾ ਹੀ ਸੁਰੇਸ਼ ਕੁਮਾਰ ਅਤੇ ਨਾ ਹੀ ਸੀ ਐਮ ਓ ਇਸ ਬਾਰੇ ਕੋਈ ਰੀਐੱਕਸ਼ਨ ਦੇ ਰਿਹੈ ਪਰ ਇੱਕ ਗੱਲ ਪੱਕੀ ਹੈ ਕਿ ਸੁਰੇਸ਼ ਕੁਮਾਰ ਨੇ ਆਪਣਾ ਸਟਾਫ਼ ਵੀ ਵੀ ਵਾਪਸ ਕਰ ਦਿੱਤਾ ਹੈ ਅਤੇ ਸਰਕਾਰੀ ਗੱਡੀਆਂ ਅਤੇ ਇਸ ਨਾਲ ਜੁੜਿਆ ਸਟਾਫ਼ ਵੀ .
ਸਕੱਤਰੇਤ ਵਿਚਲੇ ਦਫ਼ਤਰ ਵਿਚ ਤਾਂ ਉਹ ਪਹਿਲਾਂ ਹੀ ਨਹੀਂ ਸਨ ਆਉਂਦੇ ਅਤੇ ਪੰਜਾਬ ਭਵਨ ਵਿਚ ਬਣਾਏ ਕੈਂਪ ਦਫ਼ਤਰ ਵਿਚੋਂ ਹੀ ਕੰਮ ਚਲਾਉਂਦੇ ਸਨ ਪਰ ਹੁਣ ਉਹ ਉੱਥੇ ਵੀ ਨਹੀਂ ਆ ਰਹੇ .
ਆਪਣੇ ਆਪ ਨੂੰ ਇਕਾਂਤਵਾਸ ਕੀਤੇ ਜਾਣ ਤੋਂ ਬਾਅਦ 15 ਜੁਲਾਈ ਨੂੰ ਉਨ੍ਹਾਂ ਨੇ ਮੁੜ ਜੁਆਇਨ ਕਰਨਾ ਸੀ ਪਰ ਉਨ੍ਹਾਂ ਨੇ ਨਹੀਂ ਕੀਤਾ .
ਹੁਣ ਕਿਹੜੀ ਘਟਨਾ ਅਜਿਹੀ ਵਾਪਰੀ ਹੈ ਜਿਸ ਦੇ ਪ੍ਰਤੀਕਰਮ ਵਜੋਂ ਸੁਰੇਸ਼ ਕੁਮਾਰ ਨੇ ਅਜਿਹਾ ਕਦਮ ਚੁੱਕਿਆ , ਇਸ ਬਾਰੇ ਕੋਈ ਜਾਣਕਾਰੀ ਨਹੀਂ .