ਅਗਨੀਵੀਰ ਯੋਜਨਾ ਦਾ ਕੋਈ ਰੋਲ ਬੈਕ ਨਹੀਂ: ਰੱਖਿਆ ਮੰਤਰਾਲੇ ਨੇ ਮੀਡੀਆ ਨੂੰ ਦੱਸਿਆ (ਵੀਡੀਓ ਵੀ ਦੇਖੋ)
ਨਵੀਂ ਦਿੱਲੀ, 19 ਜੂਨ 2022 - ਅਗੀਨਪਥ ਯੋਜਨਾ 'ਤੇ ਤਿੰਨ ਫ਼ੌਜਾਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਹਈ। ਇਸ ਦੌਰਾਨ ਉਨ੍ਹਾਂ ਵਲੋਂ ਅਗਨੀਪਥ ਯੋਜਨਾ ਦੀ ਡਿਟੇਲ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਗਨੀਵੀਰਾਂ ਦੀ ਹਰ ਸਾਲ ਤਨਖ਼ਾਹ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੁਧਾਰ ਦੀ ਲੋੜ ਸੀ। ਇਸ ਪ੍ਰਕਿਰਿਆ ਦੀ ਸ਼ੁਰੂਆਤ 1989 ਤੋਂ ਹੋਈ ਅਤੇ ਇਸ ਸਾਲ 46 ਹਜ਼ਾਰ ਭਰਤੀਆਂ ਹੋਣਗੀਆਂ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਕਿਹਾ ਅਗਲੀ ਜੰਗ ਟੈਕਨਾਲੋਜੀ ਨਾਲ ਹੋਵੇਗੀ। 14 ਜੂਨ ਨੂੰ ਅਗਨੀਪਥ ਯੋਜਨਾ ਦਾ ਐਲਾਨ ਹੋਇਆ। ਅਗਨੀਪਥ ਯੋਜਨਾ ਨੌਜਵਾਨਾਂ ਲਈ ਫਾਇਦੇਮੰਦ ਹੈ। 2 ਸਾਲਾਂ ਤੋਂ ਇਸ 'ਤੇ ਚਰਚਾ ਚੱਲ ਰਹੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਗਨੀਵੀਰ ਯੋਜਨਾ ਦਾ ਕੋਈ ਰੋਲ ਬੈਕ ਨਹੀਂ: ਰੱਖਿਆ ਮੰਤਰਾਲੇ ਨੇ ਮੀਡੀਆ ਨੂੰ ਦੱਸਿਆ (ਵੀਡੀਓ ਵੀ ਦੇਖੋ)