ਅਧਿਆਪਕਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਵਾਪਿਸ ਕਲਾਸ ਰੂਮਾਂ ਵਿੱਚ ਲੈ ਕੇ ਆਵਾਂਗੇ - ਭਗਵੰਤ ਮਾਨ (ਵੀਡੀਓ ਵੀ ਦੇਖੋ)
ਪਟਿਆਲਾ, 29 ਮਾਰਚ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਟੀਚਰਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕੇ ਅਸੀਂ ਫ਼ੈਸਲਾ ਲਿਆ ਹੈ ਕਿ ਸਾਡੇ ਅਧਿਆਪਕਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਵਾਪਿਸ ਕਲਾਸ ਰੂਮਾਂ ਵਿੱਚ ਲੈ ਕੇ ਆਵਾਂਗੇ ਅਤੇ ਉਹਨਾਂ ਤੋਂ ਸਿੱਖਿਆ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤ ਹਾਂ, ਮੈਂ ਸਮਝਦਾ ਹਾਂ ਕਿ ਜੇ ਸਿੱਖਿਆ ਦੇ ਪੱਧਰ ਨੂੰ ਸੁਧਾਰਨਾ ਹੈ ਤਾਂ ਅਧਿਆਪਕਾਂ ਨੂੰ ਨਾਲ਼ ਲੈ ਕੇ ਚੱਲਣਾ ਹੋਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਧਿਆਪਕਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਵਾਪਿਸ ਕਲਾਸ ਰੂਮਾਂ ਵਿੱਚ ਲੈ ਕੇ ਆਵਾਂਗੇ - ਭਗਵੰਤ ਮਾਨ (ਵੀਡੀਓ ਵੀ ਦੇਖੋ)