ਕੁਲਵਿੰਦਰ ਸਿੰਘ
ਰਾਜਾਸਾਂਸੀ, 6 ਜਨਵਰੀ 2022 - ਇਟਲੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਨਿਊਸ ਹਵਾਈ ਕੰਪਨੀ ਦੀ ਉਡਾਣ ਨੰਬਰ 2248 ਰਾਹੀਂ ਆਏ 179 ਯਾਤਰੂਆਂ ਦੇ ਹੋਏ ਕੋਰੋਨਾ ਟੈਸਟਾਂ 'ਚੋਂ 125 ਦੇ ਨਤੀਜੇ ਪਾਜ਼ੀਟਿਵ ਆਉਣ ਕਰਕੇ ਹਾਹਾਕਾਰ ਮੱਚ ਗਈ ਹੈ।
ਅੱਜ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਟਲੀ ਤੋਂ ਪਹੁੰਚੀ ਫਲਾਈਟ ਜਿਸ ਵਿਚ 186 ਲੋਕ ਸਵਾਰ ਸਨ ਉਨ੍ਹਾਂ ਵਿੱਚੋਂ ਏਅਰਪੋਰਟ ਦੇ ਉੱਤੇ ਰੈਪਿਡ ਐਂਟੀਜਨ ਟੈਸਟ ਕਰਨ ਉੱਤੇ 125 ਲੋਕ ਪਾਜ਼ੇਟਿਵ ਪਾਏ ਗਏ।
ਜਿਸ ਤੋਂ ਬਾਅਦ ਉਥੇ ਪਹੁੰਚੇ ਯਾਤਰੀਆਂ ਦੇ ਰਿਸ਼ਤੇਦਾਰ ਅਤੇ ਖੁਦ ਯਾਤਰੀਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਸਿਵਲ ਸਰਜਨ ਅੰਮ੍ਰਿਤਸਰ ਡਾ ਅਮਰਜੀਤ ਸਿੰਘ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇੱਕ ਸੌ ਪੱਚੀ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਹੈ ।
ਫਿਲਹਾਲ ਇਨ੍ਹਾਂ ਯਾਤਰੀਆਂ ਨੂੰ ਸਮਝਾ ਕੇ ਆਰ ਟੀ ਪੀਸੀਆਰ ਟੈਸਟ ਵਾਸਤੇ ਕਿਹਾ ਜਾ ਰਿਹਾ ਹੈ ਜਿਸ ਤੋਂ ਬਾਅਦ ਸਹੀ ਤਰੀਕੇ ਨਾਲ ਇਸ ਦੀ ਪੁਸ਼ਟੀ ਹੋ ਸਕੇਗੀ।ਜੋ ਕਿ ਯਾਤਰੀਆਂ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਕਿ ਉਹ ਪਾਜ਼ੇਟਿਵ ਨਹੀਂ ਹਨ। ਫਿਲਹਾਲ ਅਧਿਕਾਰੀਆਂ ਦੀ ਯਾਤਰੀਆਂ ਅਤੇ ੳੁਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਚੱਲ ਰਹੀ ਹੈ l