ਅੱਖਾਂ ਤੇ ਪੱਟੀ ਬੰਨ੍ਹ ਕੇ ਹਰ ਚੀਜ਼ ਪਹਿਚਾਣ ਲੈਂਦੇ ਹਨ ਇਹ ਬੱਚੇ
ਰੋਹਿਤ ਗੁਪਤਾ
ਗੁਰਦਾਸਪੁਰ , 15 ਫਰਵਰੀ 2023 :.ਅਕਸਰ ਹੀ ਟੀ ਵੀ ਸ਼ੋ ਵਿਚ ਦੇਖਿਆ ਹੋਵੇਗਾ ਕਿ ਕੋਈ ਬੱਚਾ ਆਉਂਦਾ ਹੈ ਅਤੇ ਉਹ ਬੱਚਾ ਅੱਖਾਂ ਉੱਤੇ ਰੂੰ ਰੱਖ ਕੇ ਕਾਲੀ ਪੱਟੀ ਬਣ ਕੇ ਵੀ ਹਰ ਇਕ ਚੀਜ ਅਤੇ ਉਸਦੇ ਰੰਗ ਰੂਪ ਦੀ ਪਹਿਚਾਣ ਕਰ ਲੈਂਦਾ ਹੈ। ਕਿਤਾਬ ਅਤੇ ਬੋਰਡ ਤੇ ਕਿਸੇ ਵਲੋਂ ਲਿਖੇ ਸਵਾਲ ਦੂਰ ਬੈਠੇ ਹੀ ਬੰਦ ਅੱਖਾਂ ਨਾਲ ਹੱਲ ਕਰ ਲੈਂਦਾ ਹੈ, ਲਫਜ ਲਿਖੇ ਪੜ੍ਹ ਲੈਂਦਾ ਹੈ ਅਤੇ ਇਹ ਸਭ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਅਤੇ ਸੋਚ ਲੈਂਦੇ ਹਾਂ ਕਿ ਸ਼ਾਇਦ ਬੱਚੇ ਅੰਦਰ ਕੋਈ ਸ਼ਕਤੀ ਹੈ ਜਾਂ ਕੋਈ ਗੈਬੀ ਸਕਤੀ ਹੈ ਜਿਸ ਦੇ ਨਾਲ ਬੱਚਾ ਇਵੇਂ ਕਰ ਪਾ ਰਿਹਾ ਹੈ ਪਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਸ਼ਕਤੀ ਨਹੀਂ ਇਹ ਇੱਕ ਤਰਾਂ ਦੀ ਸਾਇੰਟੀਫਿਕ ਤੌਰ ਤੇ ਪੜ੍ਹਾਈ ਹੈ ਜੋ ਬੱਚੇ ਨੂੰ 5 ਸਾਲ ਤੋਂ 15 ਸਾਲ ਦੀ ਉਮਰ ਤੱਕ ਸਿਖਾਈ ਜਾ ਸਕਦੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅੱਖਾਂ ਤੇ ਪੱਟੀ ਬੰਨ੍ਹ ਕੇ ਹਰ ਚੀਜ਼ ਪਹਿਚਾਣ ਲੈਂਦੇ ਹਨ ਇਹ ਬੱਚੇ (ਵੀਡੀਓ ਵੀ ਦੇਖੋ)
ਇਸੇ ਤਰਾਂ ਦੀ ਪੜ੍ਹਾਈ ਬਟਾਲਾ ਦੀ ਰਹਿਣ ਵਾਲੀ ਮਹਿਲਾ ਤਨਵੀ ਅਗਰਵਾਲ ਸ਼ੌਂਕੀਆ ਤੌਰ ਤੇ ਇਸ ਉਮਰ ਦੇ ਬੱਚਿਆਂ ਨੂੰ ਕਰਵਾ ਰਹੀ ਹੈ ਅਤੇ ਇਸ ਪੜ੍ਹਾਈ ਵਿੱਚ ਬੱਚਿਆਂ ਨੇ ਮਾਹਿਰ ਕਰਕੇ ਤਨਵੀ ਅਗਰਵਾਲ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਕਿਵੇ ਬੱਚੇ ਅੱਖਾਂ ਉਤੇ ਕਾਲੀ ਪੱਟੀ ਬਣਕੇ ਹਰ ਇਕ ਚੀਜ ਅਤੇ ਲਫਜ ਨੂੰ ਪਹਿਚਾਣ ਰਹੇ ਹਨ ਉਸਦਾ ਆਕਾਰ ਅਤੇ ਰੰਗ ਤੱਕ ਦਸ ਰਹੇ ਹਨ ਤਨਵੀ ਅਗਰਵਾਲ ਨੇ ਦੱਸਿਆ ਕਿ 5 ਸਾਲ ਤੋਂ 15 ਸਾਲ ਦੀ ਉਮਰ ਤਕ ਦਾ ਹਰ ਇਕ ਬੱਚਾ ਇਹ ਮੁਹਾਰਤ ਹਾਸਿਲ ਕਰ ਸਕਦਾ ਹੈ ਇਸ ਵਿੱਚ ਤਕਨੀਕੀ ਪੜ੍ਹਾਈ ਵਿੱਚ ਬੱਚੇ ਦਾ ਲੈਫਟ ਮਾਈਂਡ ਅਤੇ ਰਾਈਟ ਮਾਈਂਡ ਸਮੇਤ ਬੱਚੇ ਦੀਆਂ ਸਿਕਸ ਸੈਂਸਸ ਕੰਮ ਕਰਦੀਆਂ ਹਨ ਸਾਡੇ ਵਲੋਂ ਸਿਰਫ ਬੱਚੇ ਦੀਆਂ ਓਹਨਾਂ ਚੀਜ਼ਾਂ ਨੂੰ ਡਿਵੈਲਪ ਕਰਨਾ ਹੁੰਦਾ ਹੈ ਇਸਦਾ ਫਾਇਦਾ ਅੱਗੇ ਭਵਿੱਖ ਵਿੱਚ ਚੱਲ ਕੇ ਬੱਚਿਆਂ ਨੂੰ ਕਾਫੀ ਫਾਇਦਾ ਮਿਲਦਾ ਹੈ ਕਿਉਕਿ ਇਸਦੇ ਨਾਲ ਬੱਚੇ ਦਾ ਮਾਈਂਡ ਤੇਜ਼ੀ ਨਾਲ ਡਿਵੈਲਪ ਹੁੰਦਾ ਹੈ ਬੱਚੇ ਦਾ ਕੋਨਫੀਡੈਂਸ ਲੈਵਲ ਵੱਧ ਜਾਂਦਾ ਹੈ ਬੱਚੇ ਵਿੱਚ ਆਪਣਾ ਨਿਸ਼ਾਨਾ ਸਾਧਣ ਅਤੇ ਫੈਂਸਲਾ ਲੈਣ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਬੱਚਾ ਪੜ੍ਹਾਈ ਵਿੱਚ ਵੀ ਤੇਜ਼ ਹੋ ਜਾਂਦਾ ਹੈ ਤਨਵੀ ਨੇ ਦੱਸਿਆ ਕਿ ਇਹ ਇਕ ਤਰ੍ਹਾਂ ਦੀ ਪੜ੍ਹਾਈ ਹੈ ਜਿਸਦੀ ਹਰ ਬੱਚੇ ਨੂੰ ਜਰੂਰਤ ਹੈ ਅਤੇ ਇਹ ਪੜ੍ਹਾਈ ਹਰ ਬੱਚਾ ਸਿੱਖ ਸਕਦਾ ਹੈ ਕਿਉਕਿ ਇਸ ਤਰਾਂ ਦੀ ਪੜ੍ਹਾਈ ਸਾਨੂੰ ਵਹਿਮਾਂ ਭਰਮਾਂ ਤੋਂ ਵੀ ਦੂਰ ਰੱਖਦੀ ਹੈ ਅਤੇ ਹਰ ਇਕ ਚੀਜ ਨੂੰ ਜਲਦੀ ਸਮਝ ਲੈਂਦੇ ਹਾਂ
ਓਥੇ ਹੀ ਇਹ ਪੜ੍ਹਾਈ ਸਿੱਖ ਰਹੇ ਬੱਚਿਆਂ ਦਾ ਕਹਿਣਾ ਸੀ ਕਿ ਸਾਨੂੰ ਇਸ ਵਿੱਚ ਬਹੁਤ ਮਜਾ ਆਉਂਦਾ ਹੈ ਅਤੇ ਜਦੋਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ ਨੂੰ ਇਹ ਸਭ ਕੁਝ ਕਰ ਕੇ ਦਿਖਾਉਂਦੇ ਹਾਂ ਅਤੇ ਜਦੋਂ ਉਹ ਇਹ ਸਭ ਕੁਝ ਦੇਖ ਕੇ ਹੈਰਾਨ ਹੁੰਦੇ ਹਨ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਬੱਚਿਆਂ ਦਾ ਕਹਿਣਾ ਸੀ ਕਿ ਸਾਡੇ ਵਾਂਗ ਹਰ ਇਕ ਬੱਚੇ ਨੂੰ ਇਹ ਪੜ੍ਹਾਈ ਇਹ ਤਕਨੀਕ ਜਰੂਰ ਸਿਖਣੀ ਚਾਹੀਦੀ ਹੈ