ਜਗਮੀਤ ਸਿੰਘ
- ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਅਫਸੋਸ ਪ੍ਰਗਟ
ਭਿੱਖੀਵਿੰਡ, 23 ਅਕਤੂਬਰ 2020 - ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਪਰਮਦੀਪ ਸਿੰਘ ਗਿੱਲ ਅੱਜ ਸਵ.ਕਾਮਰੇਡ ਬਲਵਿੰਦਰ ਸਿੰਘ ਦੇ ਗ੍ਰਹਿ ਭਿੱਖੀਵਿੰਡ ਵਿਖੇ ਪਹੁੰਚੇਂ, ਜਿਥੇ ਉਹਨਾਂ ਨੇ ਬਲਵਿੰਦਰ ਸਿੰਘ ਦੀ ਪਤਨੀ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ, ਭਰਾ ਸ਼ੋਰੀਆ ਚੱਕਰ ਵਿਜੇਤਾ ਰਣਜੀਤ ਸਿੰਘ, ਗੁਲਸ਼ਨਬੀਰ ਸਿੰਘ, ਪੁੱਤਰ ਗਗਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਤੇ ਬੰਦ ਕਮਰਾ ਮੁਲਾਕਾਤ ਕੀਤੀ। ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਡੀ.ਜੀ.ਪੀ ਪਰਮਦੀਪ ਸਿੰਘ ਗਿੱਲ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ, ਜਿਹਨਾਂ ਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਦਹਿਸ਼ਤਪਸੰਦਾਂ ਦਾ ਮੁਕਾਬਲਾ ਕਰਕੇ ਚਾਰ ਸ਼ੋਰੀਆ ਚੱਕਰ ਐਵਾਰਡ ਰਾਸ਼ਟਰਪਤੀ ਤਰਫੋਂ ਪ੍ਰਾਪਤ ਕੀਤੇ ਸਨ।
ਉਹਨਾਂ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਅੱਤਵਾਦ ਦੌਰਾਨ ਮਿਲਟਰੀ ਫੋਰਸਾਂ ਤੇ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਿਆ, ਜਿਸ ਦੇ ਸੰਸਾਰ ਤੋਂ ਚੱਲੇ ਜਾਣ ਨਾਲ ਸਾਨੂੰ ਢਾਹਡਾ ਦੁੱਖ ਹੈ। ਉਹਨਾਂ ਨੇ ਕਿਹਾ ਕਿ ਮੇਰਾ ਨਿੱਜੀ ਤੌਰ ‘ਤੇ ਵਿਚਾਰ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੀ ਘਟਨਾ ਅੱਤਵਾਦ ਨਾਲ ਸੰਬੰਧਿਤ ਹੋ ਸਕਦੀ ਹੈ। ਇਸ ਮੌਕੇ ਐਸ.ਐਚ.ੳ ਵਲਟੋਹਾ ਬਲਵਿੰਦਰ ਸਿੰਘ, ਚੌਕੀ ਇੰਚਾਰਜ ਸੁਰਸਿੰਘ ਏ.ਐਸ.ਆਈ ਲਖਵਿੰਦਰ ਸਿੰਘ, ਐਸ.ਆਈ ਬਲਰਾਜ ਸਿੰਘ, ਸੂਬਾ ਸਿੰਘ ਆਦਿ ਹਾਜਰ ਸਨ।