ਆਪ ਦੇ ਐਮ ਐਲ ਏ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ - ਸ਼ਵੇਤ ਮਲਿਕ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 14 ਸਤੰਬਰ 2022 - ਬਟਾਲਾ ਚ ਭਾਜਪਾ ਦੇ ਸਥਾਨਿਕ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਪਹੁਚੇ ਸ਼ਵੇਤ ਮਲਿਕ ਨੇ ਆਪ ਵਲੋਂ ਭਾਜਪਾ ਤੇ ਪੰਜਾਬ ਚ ਐਮਐਲਏ ਖਰੀਦਣ ਦਾ ਅਪਰੇਸ਼ਨ ਲੋਟਸ ਚਲਾਉਣ ਦਾ ਆਰੋਪ ਨੂੰ ਲੈਕੇ ਕਿਹਾ ਕਿ ਅੱਜ ਤਾਂ ਆਪ ਦੇ ਐਮਐਲਏ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਅਤੇ ਸਰਕਾਰ ਤਾ ਟੁੱਟਣ ਦੇ ਕਿਨਾਰੇ ਤੇ ਹੈ। ਭਾਜਪਾ ਨੂੰ ਖਰੀਦ ਕਰਨ ਦੀ ਕੀ ਲੋੜ ਹੈ ?
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਆਪ ਦੇ ਐਮ ਐਲ ਏ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ - ਸ਼ਵੇਤ ਮਲਿਕ (ਵੀਡੀਓ ਵੀ ਦੇਖੋ)
ਬਟਾਲਾ ਪਹੁੰਚੇ ਸ਼ਵੇਤ ਮਲਿਕ ਨੇ ਬੀਜੇਪੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਪੰਜਾਬ ਦੇ ਲੋਕ ਕੁਝ ਹੀ ਮਹੀਨਿਆਂ ਵਿੱਚ ਇਸ ਸਰਕਾਰ ਤੋਂ ਦੁਖੀ ਹੋ ਗਏ ਹਨ ਅਤੇ ਪੰਜਾਬ ਅਤੇ ਦੇਸ਼ ਭਰ ਤੋਂ ਭਾਜਪਾ ਨੂੰ ਮਜਬੂਤ ਸਾਥ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 2024 ਵਿਚ ਫਿਰ ਤੋਂ ਸਪੱਸ਼ਟ ਬਹੁਮਤ ਨਾਲ ਜਿੱਤ ਕੇ ਭਾਜਪਾ ਦੋਬਾਰਾ ਇਕ ਮਜਬੂਤ ਸਰਕਾਰ ਬਣਾਏਗੀ |
ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜੋ ਅਹਿਮ ਸਕੀਮ ਆਯੂਸ਼ਮਾਨ ਸਿਹਤ ਬੀਮਾ ਹੈ ਉਹ ਪੰਜਾਬ ਸਰਕਾਰ ਦੀ ਵਜਹ ਨਾਲ ਪੰਜਾਬ ਸੂਬੇ ਚ ਬੰਦ ਹੈ।ਜਿਸ ਨਾਲ ਲੋਕਾਂ ਨੂੰ ਮੁਫ਼ਤ ਸਿਹਤ ਇਲਾਜ ਦਾ ਲਾਭ ਨਹੀਂ ਮਿਲ ਪਾ ਰਿਹਾ ਹੈ |
ਪ੍ਰੈਸ ਕਾਨਫਰੰਸ ਦੌਰਾਨ ਮਲਿਕ ਨਾਲ ਫਤਿਹਜੰਗ ਬਾਜਵਾ ,ਇੰਦਰ ਸੇਖੜੀ, ਰਕੇਸ਼ ਭਾਟੀਆ ਅਤੇ ਹੀਰਾ ਵਾਲੀਆ ਆਦਿ ਵੀ ਮੌਜੂਦ ਸਨ।