ਕਪਾਹ ਵਿੱਚ ਦੇ ਖੇਤ ਵਿੱਚ ਚਲਾਏ ਜਾ ਰਹੇ ਭੁੱਕੀ ਦੇ ਕਾਰੋਬਾਰ ਦਾ ਪੁਲਿਸ ਨੇ ਕੀਤਾ ਖੁਲਾਸਾ
- ਪੁਲਿਸ ਨੇ ਇੱਕ ਨੌਜਵਾਨ ਇਨੋਵਾ ਗੱਡੀ ਸਣੇ 180 ਕਿੱਲੋ ਭੁੱਕੀ ਬਰਾਮਦ
- ਤਿੰਨ ਨਸ਼ਾ ਤਸਕਰ ਆਲਟੋ ਗੱਡੀ ਵਿੱਚ ਹੋਏ ਫਰਾਰ
ਬਠਿੰਡਾ, 16 ਨਵੰਬਰ 2022 - ਬਠਿੰਡਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਨੇਹੀਆਂ ਵਾਲਾ ਪੁਲਿਸ ਵੱਲੋ ਕਪਾਹ ਦੇ ਖੇਤਾਂ ਵਿਚ ਭੁੱਕੀ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ ਇਨੋਵਾ ਗੱਡੀ ਸਣੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 180 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਪਾਹ ਵਿੱਚ ਦੇ ਖੇਤ ਵਿੱਚ ਚਲਾਏ ਜਾ ਰਹੇ ਭੁੱਕੀ ਦੇ ਕਾਰੋਬਾਰ ਦਾ ਪੁਲਿਸ ਨੇ ਕੀਤਾ ਖੁਲਾਸਾ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਭੁਚੋ ਰਛਪਾਲ ਸਿੰਘ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਪੁਲਿਸ ਦੇ ਏ ਐਸ ਆਈ ਗੋਰਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਜਿੱਦਾਂ ਤੋ ਖੇਮੂਆਣਾ ਨੂੰ ਜਾਂਦੀ ਸੜਕ ਦੇ ਨੇੜੇ ਕਪਾਹ ਦੇ ਖੇਤਾਂ ਵਿਚ ਕੁਝ ਲੋਕ ਦੋ ਗੱਡੀਆਂ ਵਿਚ ਭੁੱਕੀ ਦੀ ਅਦਲਾ-ਬਦਲੀ ਕਰ ਰਹੇ ਹਨ, ਜਿਸ ਦੀ ਸੂਚਨਾ ਗੋਰਾ ਸਿੰਘ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ।
ਪੁਲੀਸ ਵੱਲੋਂ ਮੌਕੇ ਤੇ ਛਾਪੇਮਾਰੀ ਕੀਤੀ ਗਈ ਤਾਂ ਆਲਟੋ ਸਵਾਰ 3 ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਿਵੇਂ ਅਤੇ ਇੱਕ ਨੌਜਵਾਨ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 180 ਕਿਲੋ ਭੁੱਕੀ ਚੂਰਾ ਪੋਸਤ ਅਤੇ ਇਨੋਵਾ ਗੱਡੀ ਬਰਾਮਦ ਕਰਕੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।