ਕਬੂਤਰਬਾਜ਼ੀ ਦੇ ਮਾਮਲੇ 'ਚ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਕਾਇਮ, ਜਾਣਗੇ ਜੇਲ੍ਹ
ਚੰਡੀਗੜ੍ਹ, 14 ਜੁਲਾਈ 2022 - ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਹ ਮਾਮਲਾ 2003 ਦਾ ਹੈ ਜਦੋਂ ਉਨ੍ਹਾਂ ਨੂੰ ਕਬੂਤਰਬਾਜ਼ੀ ਦੇ ਮਾਮਲੇ ਸਜ਼ਾ ਸੁਣਾਈ ਗਈ ਸੀ। ਦਲੇਰ ਮਹਿੰਦੀ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਨੂੰ ਪਟਿਆਲਾ ਦੀ ਅਦਾਲਤ ਨੇ ਬਰਕਰਾਰ ਰੱਖਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਬੂਤਰਬਾਜ਼ੀ ਦੇ ਮਾਮਲੇ 'ਚ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਕਾਇਮ, ਜਾਣਗੇ ਜੇਲ੍ਹ (ਵੀਡੀਓ ਵੀ ਦੇਖੋ)
ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ ਰੱਖਣ ਦਾ ਹੁਕਮ ਸੁਣਾਇਆ ਹੈ ਅਤੇ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ।
ਐਫ.ਆਈ.ਆਰ ਨੰਬਰ 498 ਮਿਤੀ 27/08/03 ਅਧੀਨ ਸਦਰ ਪਟਿਆਲਾ ਪੁਲਿਸ ਸਟੇਸ਼ਨ ਵਿਖੇ 406,420,120ਬੀ,465,468,471 ਆਈ.ਪੀ.ਸੀ. ਅਤੇ ਭਾਰਤੀ ਪਾਸਪੋਰਟ ਐਕਟ ਵਿਚ ਐਚ.ਐਸ.ਗਰੇਵਾਲ ਦੀ ਅਦਾਲਤ ਨੇ ਅਪੀਲ ਦੇ ਖਿਲਾਫ ਦੋਸ਼ੀ ਗਾਇਕ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਜਿਕਰਯੋਗ ਹੈ ਕਿ ਦਲੇਰ ਮਹਿੰਦੀ ਨੂੰ ਜੇ.ਐਮ.ਆਈ.ਸੀ.ਪਟਿਆਲਾ ਵੱਲੋਂ 16.03.18 ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਦਲੇਰ ਮਹਿੰਦੀ ਵਲੋਂ ਟ੍ਰਾਇਲ ਕੋਰਟ ਦੇ 2018 ਵਿੱਚ ਆਏ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਚਣੌਤੀ ਦਿੱਤੀ ਸੀ। ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ 2018 ਵਿੱਚ ਕਬੂਤਰਬਾਜ਼ੀ ਮਾਮਲੇ ‘ਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਅੱਜ ਸ਼ੈਸ਼ਨ ਜੱਜ ਦੀ ਅਦਾਤਲ ਨੇ ਦਲੇਰ ਮਹਿੰਦੀ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਤੇ ਦਲੇਰ ਮਹਿੰਦੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਦੇ ਨਾਲ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। 2003 ਦੇ ਇਸ ਕੇਸ ‘ਚ 15 ਸਾਲਾਂ ਬਾਅਦ 2018 ਵਿੱਚ ਜੇ. ਐੱਮ. ਆਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਇਹ ਸਜ਼ਾ ਸੁਣਾਈ ਸੀ। ਹਾਲਾਂਕਿ ਦਲੇਰ ਮਹਿੰਦੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਕਿਉਂ ਕਿ ਸਜ਼ਾ 3 ਸਾਲ ਤੋਂ ਘੱਟ ਸੀ। ਇਸ ਮਾਮਲੇ ਵਿਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।