ਕਿਸਾਨ ਮੋਰਚਾ 'ਚ ਪਈ ਫੁੱਟ ! ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਕਹਿ ਦਿੱਤਾ ਅਲਵਿਦਾ (ਵੀਡੀਓ ਵੀ ਦੇਖੋ)
ਚੰਡੀਗੜ੍ਹ, 4 ਸਤੰਬਰ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: ਕਿਸਾਨ ਮੋਰਚਾ 'ਚ ਪਈ ਫੁੱਟ ! ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਕਹਿ ਦਿੱਤਾ ਅਲਵਿਦਾ
ਅੱਜ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਅਲਵਿਦਾ ਕਹਿ ਦਿੱਤਾ। ਜਦੋਂ ਕੇ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਸ਼ਹੀਦ ਹੋਏ ਕਿਸਾਨਾਂ ਲਈ ਪ੍ਰੋਗਰਾਮ ਜਾਰੀ ਰਹਿਣਗੇ।
ਅੱਜ ਫੈਸਲਾ ਕੀਤਾ ਗਿਆ ਹੈ ਕਿ ਸਾਂਝੇ ਕਿਸਾਨ ਮੋਰਚੇ ਦੀ ਮੁੜ ਸਥਾਪਨਾ ਕੀਤੀ ਜਾਵੇ, ਅੱਜ skm ਨੇ ਫੈਸਲਾ ਕੀਤਾ ਹੈ ਕਿ ਲਖੀਮਪੁਰ ਖੇੜੀ ਕਾਂਡ 3 ਅਕਤੂਬਰ ਨੂੰ ਹੋਇਆ ਸੀ, ਉਸੇ ਦਿਨ ਅਸੀਂ ਕਾਲਾ ਦਿਵਸ ਮਨਾਵਾਂਗੇ, 26 ਨਵੰਬਰ ਨੂੰ ਜਿਸ ਦਿਨ ਸਾਡਾ ਅੰਦੋਲਨ ਸ਼ੁਰੂ ਹੋਇਆ ਸੀ। Skm ਦੇ ਵਿਸਥਾਰ ਲਈ ਇੱਕ ਕਮੇਟੀ ਬਣਾਈ ਗਈ ਹੈ, ਕਿਸਾਨਾਂ ਨੇ ਦੱਸਿਆ ਕਿ ਅੱਜ ਸਾਡੇ ਸਾਥੀ ਯੋਗੇਂਦਰ ਯਾਦਵ ਜੋ ਇਸ ਅੰਦੋਲਨ ਦਾ ਇੱਕ ਅਹਿਮ ਹਿੱਸਾ ਰਹੇ ਹਨ, ਨੇ ਅੱਜ ਆਪਣੀ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਆਪਣੇ ਆਪ ਨੂੰ ਆਰਾਮ ਦੇਣ ਦੀ ਗੱਲ ਕੀਤੀ ਹੈ। ਇਸ ਤੋਂ ਬਿਨਾ ਡੱਲਾ ਤੇ ਕੱਕਾ ਵੀ ਕਿਸਾਨ ਮੋਰਚਾ ਤੋਂ ਬਾਹਰ ਹੋ ਗਏ ਹਨ।