ਕੈਦੀਆਂ ਨੂੰ ਵੀਆਈਪੀ Treatment ਨਹੀਂ ਦਿੱਤਾ ਜਾਵੇਗਾ :- ਮੰਤਰੀ ਹਰਜੋਤ ਬੈਂਸ, ਵੀਡੀਓ ਵੀ ਦੇਖੋ...
ਚੋਵੇਸ਼ ਲਟਾਵਾ
- ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਅਤੇ ਨੰਗਲ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ
- ਸਾਡਾ ਐਮਐਲਏ ਸਾਡੇ ਵਿਚਕਾਰ ਮੁਹਿੰਮ ਦਾ ਕੀਤਾ ਆਗਾਜ਼ .ਵੋਟਰਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ
ਸ੍ਰੀ ਆਨੰਦਪੁਰ ਸਾਹਿਬ, 26 ਮਾਰਚ 2022 - ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਹਰਜੋਤ ਬੈਂਸ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਕੀਰਤਪੁਰ ਸਾਹਿਬ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਆਪਣੇ ਹਲਕੇ ਦੇ ਵੋਟਰਾਂ ਨਾਲ ਮਿਲਣੀ ਕੀਤੀ ਉੱਥੇ ਹੀ ਉਨ੍ਹਾਂ ਨੇ ''ਸਾਡਾ ਐਮ ਐਲ ਏ ਸਾਡੇ ਵਿਚਕਾਰ'' ਮੁਹਿੰਮ ਦੀ ਸ਼ੁਰੂਆਤ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਆਲਮਪੁਰ ਤੋਂ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕੈਦੀਆਂ ਨੂੰ ਵੀਆਈਪੀ Treatment ਨਹੀਂ ਦਿੱਤਾ ਜਾਵੇਗਾ :- ਮੰਤਰੀ ਹਰਜੋਤ ਬੈਂਸ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਅਸੀਂ ਲੋਕਾਂ ਦੇ ਵਿੱਚ ਆਪ ਜਾ ਕੇ ਵਿਚਰੀਏ ਨਾ ਕਿ ਲੋਕ ਸਾਡੇ ਮਗਰ ਮਗਰ ਆਣ ਉਨ੍ਹਾਂ ਕਿਹਾ ਕਿ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਕਿਉਂਕਿ ਸਾਡੇ ਉਥੇ ਹਰ ਮਹਿਕਮੇ ਦੇ ਬੰਦੇ ਹੋਣ ਕਾਰਨ ਅਸੀਂ ਆਮ ਲੋਕਾਂ ਦੀਆਂ ਮੌਕੇ ਤੇ ਮੁਸ਼ਕਲਾਂ ਸੁਣ ਕੇ ਹੱਲ ਕੀਤਾ ਤਾਂਕਿ ਉਹਨਾ ਨੂੰ ਇਧਰ ਉੱਧਰ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ ਤੇ ਖੱਜਲ ਖੁਆਰੀ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਜਿੱਥੇ ਆਨੰਦਪੁਰ ਸਾਹਿਬ ਦੇ ਵਿਕਾਸ ਕੀਤੇ ਜਾਣਗੇ ਉੱਥੇ ਹੀ ਪੂਰੇ ਪੰਜਾਬ ਲੈਵਲ ਤੇ ਜੇਲ੍ਹਾਂ ਵਿੱਚ ਸੁਧਾਰ ਕੀਤਾ ਜਾਵੇਗਾ।