ਚੰਡੀਗੜ੍ਹ, 28 ਅਪ੍ਰੈਲ 2021 - ਕੈਪਟਨ ਅਮਿਰੰਦਰ ਦੀ ਬੀਤੇ ਦਿਨੀਂ ਟੀ.ਵੀ ਚੈਨਲ ਨਾਲ ਇੰਟਰਵੀਊ ਦੌਰਾਨ ਨਵਜੋਤ ਸਿੱਧੂ ਨੂੰ ਕੀਤੇ ਚੈਲੰਜ 'ਚ ਜਨਰਲ ਜੇ ਜੇ ਸਿੰਘ ਦੀ ਦਿੱਤੀ ਉਦਾਹਰਨ ਦਾ ਹੁਣ ਜਨਰਲ ਜੇ ਜੇ ਸਿੰਘ ਨੇ ਕੈਪਟਨ ਨੂੰ ਬੜਾ ਤਿੱਖਾ ਜਵਾਬ ਦਿੱਤਾ ਹੈ। ਜੇ ਜੇ ਸਿੰਘ ਨੇ ਕੈਪਟਨ 'ਤੇ ਬਾਦਲਾਂ ਨਾਲ ਘਿਉ ਖਿਚੜੀ ਅਤੇ 2017 ਦੀਆਂ ਚੋਣਾਂ ਮੌਕੇ "ਮੈਚ ਫਿਕਸਿੰਗ" ਜਿਹੇ ਇਲਜ਼ਾਮ ਲਾਏ।
ਹੇਠ ਪੜ੍ਹੋ ਜਨਰਲ ਜੇ ਜੇ ਸਿੰਘ ਨੇ ਕੀ ਟਵੀਟ ਕੀਤਾ ਕੈਪਟਨ ਨੂੰ:
"ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ, ਤੂਸੀ ਬਾਦਲਾਂ ਨਾਲ਼ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜ਼ਸ਼ ਤਹਿਤ , ਤੁਹਾਡੀ ਮਦਦ ਕੀਤੀ , ਜਿਸਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਕਾਰਵਾਈ ਨਾਂ ਕਰ ਕੇ ਚੂਕਾਂ ਰਹੇ ਹੋ।
2017 ਵਿਧਾਨ ਸਭਾ ਚੋਣ( ਪਟਿਆਲਾ ਅਤੇ ਲੰਮੀ) ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੂਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾਂ ਕਦੇ ਤੂਸੀ ਵੀ ਪਟਿਆਲ਼ੇ ਤੋਂ ਜ਼ਮਾਨਤ ਜ਼ਬਤ ਕਰਾਈ ਹੈ।
ਮੈਂ ਤਾਂ ਇਕ ਮਾਮੂਲੀ ਜਹੀ ਚੋਣ ਹਾਰਿਆਂ ਹਾਂ,ਪਰ ਤੂਸੀ ਜ਼ਮੀਰ ਹਾਰ ਚੁੱਕੇ ਹੋ। "