ਖੁਰਾਕ ਤੇ ਸਪਲਾਈ ਵਿਭਾਗ ਦਾ ਡਿਪਟੀ ਡਾਇਰੈਕਟਰ ਨੌਕਰੀ ਤੋਂ ਬਰਖਾਸਤ (ਵੀਡੀਓ ਵੀ ਦੇਖੋ)
ਚੰਡੀਗੜ੍ਹ, 20 ਅਗਸਤ 2022 - ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚਕ ਦੁਆਰਾ ਐਲਾਨ ਕੀਤਾ ਗਿਆ ਹੈ ਕੇ ਪੰਜਾਬ ਸਰਕਾਰ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਹ ਟੈਂਡਰ ਅਲਾਟਮੈਂਟ ਘੁਟਾਲੇ ਦੇ ਦੋਸ਼ੀਆਂ ਵਿੱਚੋਂ ਇੱਕ ਹੈ। ਇਸ ਸਮੇਂ ਮੰਨਿਆ ਜਾ ਰਿਹਾ ਹੈ ਕੇ ਸਿੰਗਲਾ ਕੈਨਡਾ 'ਚ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਖੁਰਾਕ ਤੇ ਸਪਲਾਈ ਵਿਭਾਗ ਦਾ ਡਿਪਟੀ ਡਾਇਰੈਕਟਰ ਨੌਕਰੀ ਤੋਂ ਬਰਖਾਸਤ (ਵੀਡੀਓ ਵੀ ਦੇਖੋ)
ਕਟਾਰੂਚੱਕ ਨੇ ਕਿਹਾ ਕਿਹਾ ਕਿ ਪੰਜਾਬ ਸਰਵਿਸ ਰੂਲ 1970 ਦੀ ਉਲੰਘਣਾ ਕਰਨ ਦਾ ਕੇਸ ਸਰਕਾਰ ਦੀ ਨਜ਼ਰ ਵਿਚ ਆਇਆ ਹੈ। ਉਸ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਵੱਲੋਂ ਜੋ ਫੈਸਲਾ ਲਿਆ ਗਿਆ ਉਹ ਸਾਂਝਾਂ ਕਰ ਰਿਹਾ ਹਾਂ। ਰਾਕੇਸ਼ ਕੁਮਾਰ ਸਿੰਗਲਾ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਨੇ ਅਤੇ ਪੰਜਾਬ ਦਾ ਕੋਈ ਵੀ ਮੁਲਾਜ਼ਮ ਦੂਸਰੇ ਦੇਸ਼ ਦੀ ਨਾਗਰਿਕਤਾ ਨਹੀਂ ਲੈ ਸਕਦਾ, ਅਗਰ ਕੋਈ ਪਾਇਆ ਜਾਂਦਾ ਹੈ ਤਾਂ ਉਸ ਤੇ ਕਾਰਵਾਈ ਜ਼ਰੂਰ ਹੋਵੇਗੀ।
2017 ਵਿਚ ਇੰਨਾਂ ਨੂੰ ਚਾਰਜਸ਼ੀਟ ਕੀਤਾ ਜਾਂਦਾ ਹੈ ਅਤੇ 2019 ਵਿਚ ਇਹ ਦੋਸ਼ ਤਹਿ ਹੁੰਦੇ ਨੇ ਅਤੇ ਇਸ ਲਈ ਅੱਜ ਫੈਸਲਾ ਕੀਤਾ ਗਿਆ ਹੈ ਕੀ ਪੰਜ ਸਰਵਿਸ ਰੂਲ ਦੀ ਉਲੰਘਣਾ ਕਰਨ ਤੇ ਰਾਕੇਸ਼ ਸਿੰਗਲਾ ਨੂੰ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ।
ਕੋਈ ਵੀ ਸਾਬਕਾ ਵਜ਼ੀਰ ਅਤੇ ਕੋਈ ਅਧਿਕਾਰੀ ਹੋਵੇ, ਜੋ ਵੀ ਦੋਸ਼ੀ ਹੋਵੇਗਾ ਉਸ ਤੇ ਕਾਰਵਾਈ ਹੋਵੇਗੀ।