ਨਾਭਾ ਜੇਲ੍ਹ 'ਚ ਕਤਲ ਕੀਤੇ ਡੇਰਾ ਪ੍ਰੇਮੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਗੁਰਸੇਵਕ ਸਿੰਘ ਦੀ ਫਾਈਲ ਫੋਟੋ
ਗੈਂਗਸਟਰ ਗਰੁੱਪ ਨੇ ਲਈ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ
ਚੰਡੀਗੜ੍ਹ , 22 ਜੂਨ , 2019 : ਨਾਭਾ ਸਕਿਉਰਿਟੀ ਜੇਲ੍ਹ 'ਚ ਬਰਗਾੜੀ ਬੇਅਦਬੀ ਕੇਸ ਦੇ ਮੁੱਖ ਦੋਸ਼ੀ ਮੋਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਅਤੇ ਸੁਖਪ੍ਰੀਤ ਬੁੱਡਾ ਕੁੱਸਾ ਗਰੁੱਪ ਨੇ ਲਈ ਹੈ . ਫੇਸ ਬੁੱਕ ਤੇ ਪਈ ਪੋਸਟ ਵਿਚ ਕਿਹਾ ਗਿਆ ਹੈ ਇਹ ਸਜ਼ਾ ਬਰਗਾੜੀ ਬੇਅਦਬੀ ਕਰ ਕੇ ਦਿੱਤੀ ਗਈ ਹੈ .ਇਸ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤੀ ਹੈ ਜਦੋਂ ਕਿ ਪੁਲਿਸ ਨੇ ਹਮਲਾਵਰ ਬਣਦੀ ਦਾ ਨਾਂ ਮਨਿੰਦਰ ਸਿੰਘ ਦੱਸਿਆ ਹੈ .
ਇਸ ਵਿਚ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਦੋਹਾਂ ਨਾਲ ਕੋਈ ਵਧੀਕੀ ਨਾ ਕਰਨ .
ਫੇਸ ਬੁੱਕ ਪੋਸਟ ਦਾ ਮੂਲ ਇਸ ਪ੍ਰਕਾਰ ਹੈ :
--------
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਤੁਸੀਂ ਸਾਰੇ ਠੀਕ ਹੋਵੋਗੇ ।ਦਾਸ ਤੁਹਾਨੂੰ ਦੱਸਣਾ ਚਾਹੂੰਦਾ ਹੈ ਕਿ ਜੋ ਨਾਬਾ ਜੇਲ੍ਹ ਵਿੱਚ ਕਤਲ ਹੋਇਆ ਹੈ , ਮਹਿੰਦਰਪਾਲ ਬਿੱਟੂ ਜੋ ਸਾਰਸੇ ਵਾਲੇ ਕੁੱਤੇ ਸਾਧ ਦਾ ਚੇਲਾ ਸੀ ।ਓਹ ਆਪਣੇ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤਾ ਹੈ ਕਿਉਂਕਿ ਇਸ ਬਿੱਟੂ ਬੁੱਚੜ ਨੇ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਬੇਅਦਬੀ ਕੀਤੀ ਸੀ ਅਤੇ ਇਹ ਉਸ ਕੇਸ ਵਿੱਚ ਮੁੱਖ ਦੋਸ਼ੀ ਸੀ ਇਸ ਲਈ ਇਸ ਦਾ ਸੋਦਾ ਬਹੁਤ ਜਰੂਰੀ ਸੀ ਅਤੇ ਇਕ ਖਾਸ ਗੱਲ ਹੋਰ ਵੀ ਜੇ ਕਿਸੇ ਵੀ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਾ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੇ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਕੀਤਾ ਜਾ ਕੋਈ ਜਿਆਦਤੀ ਕੀਤੀ ਤਾ ਧੱਕਾ ਕਰਨ ਵਾਲੇ ਅਧਿਕਾਰੀ ਆਪਣੇ ਘਰ ਬਾਰ ਬਾਰੇ ਚੰਗੀ ਤਰਾਂ ਸੋਚ ਲੈਣ ਅਤੇ ਫਿਰ ਕੋਈ ਕਦਮ ਚੁੱਕਣ ਕਿਉਂਕਿ ਇਹ ਗੱਲ ਸਾਡੇ ਇਸ਼ਟ ਦੀ ਹੈ ਕੋਈ ਹੋਰ ਗੱਲ ਹੁੰਦੀ ਤਾਂ ਸਰ ਸਕਦਾ ਸੀ ਪਰ ਹੁਣ ਨਹੀਂ