ਗੈਂਗਸਟਰ ਦਿਲਪ੍ਰੀਤ ਦੀ ਲੱਤ ਦੇ ਜ਼ਖ਼ਮ 'ਚ ਪਈ ਪੀਕ , ਤੀਜੀ ਵਾਰ ਪੀ ਜੀ ਆਈ ਭਰਤੀ..
ਚੰਡੀਗੜ੍ਹ , 24 ਅਗਸਤ , 2018 :
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਦੇ ਜ਼ਖ਼ਮ ਵਿਚ ਪੀਕ ਪੈ ਜਾਣ ਕਾਰਨ (ਇਨਫੈੱਕਸ਼ਨ ਹੋਣ ਕਾਰਨ ) ਉਸ ਨੂੰ ਤੀਜੀ ਵਾਰ ਮੁੜ ਰੋਪੜ ਤੋਂ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਹੈ।
ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜਾਇਰ ਗੱਡੀ ਵਿੱਚੋਂ ਗ੍ਰਿਫਤਾਰ ਕੀਤਾ ਸੀ। ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਤੇ ਉਸਦੇ ਪੱਟ ਉੱਤੇ ਗੇਲੀ ਲੱਗੀ। ਇਸਤੋਂ ਬਾਅਦ ਉਸਦਾ ਇਲਾਜ ਪੀਜੀਆਈ ਚੰਡੀਗੜ੍ਹ ਚਲ਼ਿਆ।