ਗੰਨ ਕਲਚਰ ਨੂੰ ਲੈ ਕੇ ਦਲ ਖਲਸਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਉਠਾਏ ਸਵਾਲ
- ਗੰਨ ਕਲਚਰ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਨਿਹੱਥੇ
- ਹਥਿਆਰ ਸਿੱਖਾਂ ਦੀ ਵਿਰਾਸਤ ਸਿੱਖ ਨਹੀਂ ਮੰਨਣਗੇ ਪੰਜਾਬ ਸਰਕਾਰ ਦੇ ਤੁਗਲਕੀ ਫਰਮਾਨ
- ਪੰਜਾਬ ਲਾਲੋ ਦੂਸਰੇ ਸੂਬਿਆਂ ਵਿੱਚ ਹਥਿਆਰਾਂ ਨਾਲ ਅਪਰਾਧ ਦੀ ਗਿਣਤੀ ਵੱਧ
- ਜ਼ਿਆਦਾਤਰ ਅਪਰਾਧ ਹੁੰਦੇ ਹਨ ਗੈਰ ਲਸੰਸੀ ਹਥਿਆਰਾਂ ਨਾਲ
ਬਠਿੰਡਾ, 29 ਨਵੰਬਰ 2022 - 72 ਘੰਟਿਆਂ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਕਾਨੂੰਨੀ ਹਥਿਆਰਾਂ ਨੂੰ ਜਨਤਕ ਤੌਰ 'ਤੇ ਦਿਖਾਉਣ ਜਾਂ ਲੈ ਕੇ ਜਾਣ 'ਤੇ ਪਾਬੰਦੀ ਲਗਾਉਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਗੈਰ-ਕਾਨੂੰਨੀ ਦੱਸਦਿਆਂ ਦਲ ਖ਼ਾਲਸਾ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨ੍ਹਾਂ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਗੰਨ ਕਲਚਰ ਨੂੰ ਲੈ ਕੇ ਦਲ ਖਲਸਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ (ਵੀਡੀਓ ਵੀ ਦੇਖੋ)
ਪਰਾਟੀ ਦੇ ਮਨੁੱਖੀ ਅਧਿਕਾਰ ਮਾਮਿਲਆਂ ਦੇ ਸੱਕਤਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ "ਗੰਨ ਕਲਚਰ" ਨਹੀਂ ਹੈ। ਇਹ ਤ੍ਰਾਸਦੀ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਇਹਨਾਂ ਸ਼ਬਦਾਂ ਨੂੰ ਬਾਰ-ਬਾਰ ਦੁਹਰਾਅ ਕੇ ਜਾਣੇ-ਅਣਜਾਣ ਦੁਨੀਆਂ ਦੀਆਂ ਨਜ਼ਰਾਂ ਵਿੱਚ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਢਾਹ ਲਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਗੈਰ-ਕਾਨੂੰਨੀ ਹੁਕਮਾਂ ਦਾ ਵਿਰੋਧ ਕਰਦੇ ਹੋਏ ਰੱਦ ਕਰਦੇ ਹਾਂ। ਉਨ੍ਹਾਂ ਕੋਹਾ ਕਿ ਸ਼ਿਵ ਸੈਨਿਕ ਨੇਤਾ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਹੱਥੋ ਲਾਇਸੈਂਸੀ ਹਥਿਆਰ ਨਾਲ ਕਤਲ ਦੀ ਇੱਕ ਕਥਿਤ ਘਟਨਾ ਦੀ ਆੜ ਹੇਠ ਸਮੁੱਚਾ ਸੂਬਾ ਪ੍ਰਸ਼ਾਸਨ ਸਿੱਖ ਨੌਜਵਾਨਾਂ ਨੂੰ ਨਿਹੱਥੇ ਕਰਨ ਲਈ ਜੁੱਟ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਿੱਛੇ ਇੱਕ ਸੋਚੀ ਸਮਝੀ ਪਲੈਨਿੰਗ ਦਿਖਾਈ ਦੇ ਰਹੀ ਹੈ। ਉਂਨਾਂ ਕਿਹਾ ਕਿ ਦੂਜੇ ਪਾਸੇ ਸ਼ਿਵ ਸੈਨਿਕਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਦਲ ਖਾਲਸਾ ਆਗੂ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲਾਇਸੈਂਸਸ਼ੁਦਾ ਹਥਿਆਰ ਲੈ ਕੇ ਪਬਲਿਕ ਵਿੱਚ ਜਾਣਾ ਨਾ ਤਾਂ ਅਖੌਤੀ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾ ਹੀ ਇਹ ਗੈਰ-ਕਾਨੂੰਨੀ ਹੈ। ਉਂਨਾਂ ਕਿਹਾ ਕਿ ਪੰਜਾਬ ਅੰਦਰ ਕੋਈ ਬੰਦੂਕ ਸਭਿਆਚਾਰ ਨਾਮ ਦਾ ਵਰਤਾਰਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਸਤਰ ਪੰਜਾਬੀਆਂ ਲਈ ਗਹਿਣਾ ਰੱਖਿਆ ਦਾ ਜ਼ਾਮਨ ਹਨ।
ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਭ ਤੋਂ ਪਹਿਲਾਂ ਆਧੁਨਿਕ ਹਥਿਆਰਾਂ ਨਾਲ ਲੈਸ ਸੈਂਕੜੇ ਵਰਦੀਧਾਰੀ ਅਤੇ ਸਾਦੇ ਕੱਪੜੇ ਪੁਲਿਸ ਮੁਲਾਜ਼ਮਾਂ ਨੂੰ ਪਬਲਿਕ ਵਿੱਚ ਜਾਣ ਤੋ ਹਟਾਓ ਜੋ ਰਾਜਨੀਤਿਕ ਲੋਕਾਂ, ਸ਼ਿਵ ਸੈਨਿਕਾਂ ਅਤੇ ਡੇਰਾ ਮੁਖੀਆਂ ਵਰਗੇ ਸਰਕਾਰੀ ਮਹਿਮਾਨਾਂ ਨਾਲ ਸੜਕਾਂ 'ਤੇ ਘੁੰਮ ਰਹੇ ਹਨ।
ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹਥਿਆਰਾਂ ਨੂੰ ਡਰਾਇੰਗ ਰੂਮਾਂ ਵਿਚ ਸ਼ੋਅ ਪੀਸ ਵਜੋਂ ਰੱਖਣ ਲਈ ਨਹੀਂ ਲਿਆ ਜਾਂਦਾ ਬਲਕਿ ਇਨ੍ਹਾਂ ਨੂੰ ਹਿਫਾਜ਼ਤ ਲਈ ਸਦਾ ਅੰਗ-ਸੰਗ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕ ਸਵੈ-ਰੱਖਿਆ ਦੇ ਉਦੇਸ਼ ਨਾਲ ਲਾਇਸੰਸਸ਼ੁਦਾ ਹਥਿਆਰ ਰੱਖਦੇ ਹਨ। ਇਸ ਤੋਂ ਇਲਾਵਾ ਮੰਡ ਨੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇੱਕ ਵਿਅਕਤੀ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਲਾਇਸੈਂਸ ਜਾਰੀ ਕਰਦਾ ਹੈ।
ਉਹਨਾਂ ਪੁਲਿਸ ਦੀ ਸੋਚ ‘ਤੇ ਤਨਜ ਕੱਸਦਿਆਂ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਵਿਅਕਤੀਆਂ 'ਤੇ ਐਫਆਈਆਰ ਦਰਜ ਕਰ ਰਹੇ ਸਨ, ਜਿਨ੍ਹਾਂ ਨੇ ਲਾਇਸੈਂਸੀ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪਾਰਟੀ ਆਗੂਆਂ ਨੇ ਸਵਾਲ ਕੀਤਾ ਕਿ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕਰਨ ਨਾਲ ਆਖਿਰਕਾਰ ਰਾਜ ਦੀ ਕਾਨੂੰਨ ਵਿਵਸਥਾ ਕਿਵੇਂ ਵਿਗਾੜ ਸਕਦੀ ਹੈ ?
ਦਲ ਖਾਲਸਾ ਆਗੂਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਆਪਣੇ ਗੈਰ-ਕਾਨੂੰਨੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨੌਂ ਮਹੀਨੇ ਦੀ ਸਰਕਾਰ ਹਰ ਫਰੰਟ 'ਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।