ਚਲਦੀ ਬਾਇਟ 'ਚ ਲਾਹਿਆ ਕਾਲਰ ਮਾਈਕ- ਵਾਇਰਲ ਆਡੀਓ 'ਚ ਉਲਝੇ ਫੌਜਾ ਸਿੰਘ ਸਰਾਰੀ ਨੇ
ਅਭਿਸ਼ੇਕ
ਪਠਾਨਕੋਟ, 16 ਸਤੰਬਰ 2022 - ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਪਠਾਨਕੋਟ ਵਿੱਚ ਬਾਗਬਾਨੀ ਵਿਭਾਗ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਸਨ ਤਾਂ ਇਸ ਮੌਕੇ ਉਹਨਾਂ ਕੋਲੋਂ ਜਦੋਂ ਵਾਇਰਲ ਹੋਈ ਆਡੀਓ ਬਾਰੇ ਪੁੱਛਿਆ ਗਿਆ ਤਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਲੋਕ ਸਵਾਲ ਚੁੱਕ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਚਲਦੀ ਬਾਇਟ 'ਚ ਲਾਹਿਆ ਕਾਲਰ ਮਾਈਕ- ਵਾਇਰਲ ਆਡੀਓ 'ਚ ਉਲਝੇ ਫੌਜਾ ਸਿੰਘ ਸਰਾਰੀ ਨੇ (ਵੀਡੀਓ ਵੀ ਦੇਖੋ)
ਇਸ ਤੋਂ ਬਾਅਦ ਉਹ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਦਿਖੇ, ਪਿਛਲੇ ਦਿਨੀਂ ਵਾਇਰਲ ਹੋਈ ਆਡੀਓ ਬਾਰੇ ਸਵਾਲ ਪੁੱਛੇ ਜਾਣ 'ਤੇ ਸਰਕਾਰੀ ਨੇ ਚਲਦੀ ਬਾਈਟ 'ਚ ਕਾਲਰ ਮਾਈਕ ਲਾਹ ਦਿੱਤਾ ਅਤੇ ਕਿਹਾ ਕਿ ਇਹ ਉਹ ਲੋਕ ਰੌਲਾ ਪਾ ਰਹੇ ਹਨ ਜੋ ਕਿ ਜਨਤਾ ਵੱਲੋਂ ਨਕਾਰ ਦਿੱਤੇ ਗਏ ਹਨ।