ਚੰਡੀਗੜ੍ਹ, 1 ਅਪ੍ਰੈਲ, 2020 - ਅੱਜ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਇੱਕ ਹੋ ਮਾਮਲਾ ਪਾਜ਼ੀਟਿਵ ਪਾਇਆ ਗਿਆ ਅਤੇ ਬੁੱਧਵਾਰ ਨੂੰ 49 ਸਾਲਾ ਵਿਅਕਤੀ ਦੀ ਰਿਪੋਰਟ ਆਉਣ ਤੋਂ ਬਾਅਦ ਚੰਡੀਗੜ੍ਹ 'ਚ ਪਤਜ਼ੀਟਿਵ ਕੇਸਾਂ ਦੀ ਗਿਣਤੀ 16 ਹੋ ਗਈ ਹੈ।
“ਸੈਕਟਰ 35 ਦੇ ਰਹਿਣ ਵਾਲੇ ਇੱਕ 49 ਸਾਲਾ ਵਿਅਕਤੀ ਨੂੰ 30 ਮਾਰਚ 2020 ਨੂੰ ਕੋਰੋਨਾ ਸ਼ੱਕੀ ਹੋਣ ਤੋਂ ਬਾਅਦ ਜੀ.ਐੱਮ.ਐੱਸ.ਐੱਚ. 16 ਦੇ ਵੱਖਰੇ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਦਾ ਟੈਸਟ ਕੀਤਾ ਗਿਆ ਅਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਵਿਅਕਤੀ ਕਿਸੇ ਪ੍ਰਭਾਵਿਤ ਦੇਸ਼ 'ਚ ਨਹੀਂ ਗਿਆ ਸੀ ਪਰ ਉਹ ਆਪਣੇ ਦੋ ਰਿਸ਼ਤੇਦਾਰ ਜਿਹੜੇ ਮਾਨਸਾ ਦੇ ਸਨ ਉਨ੍ਹਾਂ ਦੇ ਸੰਪਰਕ 'ਚ ਆਇਆ ਸੀ ਜੋ ਕਿ ਦੁਬਈ ਅਤੇ ਸਿੰਗਾਪੁਰ ਤੋਂ ਆਏ ਸਨ। ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਉਸ ਦੇ ਘਰ ਦੀ ਸਫ਼ਾਈ ਕੀਤੀ ਗਈ ਹੈ। ਪੰਜਾਬ ਵਿਚ ਉਸ ਦੇ ਸੰਪਰਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।”