ਚੰਡੀਗੜ੍ਹ, 9 ਅਗਸਤ, 2017 : ਛੇੜਛਾੜ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਖਿਲਾਫ ਸੰਮਨ ਜਾਰੀ ਕੀਤਾ ਹੈ। ਚੰਡੀਗੜ੍ਹ ਪੁਲਸ ਨੇ ਵਿਕਾਸ ਦੀ ਰਿਹਾਇਸ਼ 'ਤੇ ਸੰਮਨ ਚਿਪਕਾ ਦਿੱਤਾ ਹੈ। ਪੁਲਸ ਨੇ ਬੁੱਧਵਾਰ 11 ਵਜੇ ਦੋਹਾਂ ਦੋਸ਼ੀ ਲੜਕਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਜ਼ਿਕਰਯੋਗ ਹੈ ਕਿ ਵਿਕਾਸ ਬਰਾਲਾ ਅਤੇ ਆਸ਼ੀਸ਼ ਕੁਮਾਰ ਨੇ ਸੀਨੀਅਰ ਆਈ.ਏ.ਐੱਸ. ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਸੀ। ਉਨ੍ਹਾਂ ਨੇ ਲੜਕੀ ਦੀ ਕਾਰ ਦਾ ਦਰਵਾਜ਼ਾ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਕਈ ਵਾਰ ਫੋਨ ਕਰਨ 'ਤੇ ਪੁਲਸ ਉੱਥੇ ਪੁੱਜੀ ਅਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਦੇ ਅਗਲੇ ਹੀ ਦਿਨ ਆਸ਼ੀਸ਼ ਕੁਮਾਰ ਨੂੰ ਜ਼ਮਾਨਤ ਮਿਲ ਗਈ। ਜਾਂਚ 'ਚ ਪਾਇਆ ਗਿਆ ਕਿ ਆਸ਼ੀਸ਼ ਬਰਾਲਾ ਨੇ ਸ਼ਰਾਬ ਪੀਤੀ ਹੋਈ ਸੀ। ਪੀੜਤਾ ਨੇ ਇਸ ਪੂਰੀ ਘਟਨਾ ਨੂੰ ਫੇਸਬੁੱਕ 'ਤੇ ਬਿਆਨ ਕੀਤਾ ਸੀ, ਹਾਲਾਂਕਿ ਕਾਂਗਰਸ ਸਮੇਤ ਵਿਰੋਧੀ ਧਿਰ ਦਾ ਦੋਸ਼ ਹੈ ਕਿ ਦੋਸ਼ੀਆਂ ਨੂੰ ਪੁਲਸ 'ਤੇ ਦਬਾਅ ਪਾ ਕੇ ਬਚਾਇਆ ਗਿਆ ਹੈ।