ਚੰਡੀਗੜ੍ਹ, 20 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਹਿਮ ਗਵਾਹ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਏ ਹਨ। ਹਿੰਮਤ ਸਿੰਘ ਨੇ ਜਸਟਿਸ ਰਣਜੀਤ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਦਬਾਅ ਦੇ ਵਿਚ ਉਨ੍ਹਾਂ ਤੋਂ ਗਵਾਹੀ ਉਤੇ ਦਸਤਖ਼ਤ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਮੈਨੂੰ ਗਵਾਹੀ ਵਾਲੇ ਦਸਤਾਵੇਜ਼ ਨਹੀਂ ਵਿਖਾਏ ਗਏ ਸਨ। ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਵਿਚ ਹਿੰਮਤ ਸਿੰਘ ਗਵਾਹ ਵਜੋਂ ਦਰਜ ਹੈ। ਸੁਖਜਿੰਦਰ ਰੰਧਾਵਾ ਨਾਲ ਹਿੰਮਤ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਖ਼ਬਰ ਦੇ ਹੋਰ ਵੇਰਵਿਆਂ ਲਈ ਨਿਊਜ਼-18 ਦੇ ਹੇਠਲੇ ਲਿੰਕ 'ਤੇ ਕਲਿੱਕ ਕਰੋ :-