ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਸੁਪਰਡੈਂਟ ਨਾਲ ਠੱਗ ਨੇ ਰਿਸ਼ਤੇਦਾਰ ਬਣ ਕੇ ਲੱਖਾਂ ਰੁਪਏ ਦੀ ਮਾਰੀ ਠੱਗੀ
ਤਲਵੰਡੀ ਸਾਬੋ, 8 ਅਕਤੂਬਰ 2022 - ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖ਼ੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਸੁਪਰਡੈਂਟ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਬਣ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਉਕਤ ਲੋਕਾਂ ਦੇ ਖਾਤੇ ਵਿਚ 9 ਲੱਖ 10 ਹਜ਼ਾਰ ਰੁਪਏ ਵੱਖ ਵੱਖ ਟਰਾਂਜੈਕਸ਼ਨ ਰਾਹੀਂ ਟਰਾਂਸਫਰ ਕਰ ਦਿੱਤੇ ਸਨ,ਪੁਲੀਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੋਂ ਬਾਅਦ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿੱਥੇ ਪੀੜਤ ਪੁਲੀਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਓਥੇ ਹੀ ਪੁਲਿਸ ਜਲਦੀ ਹੀ ਆਰੋਪੀਆਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਠੱਗੀ ਦਾ ਸ਼ਿਕਾਰ ਹੋਇਆ ਰਿਟਾਇਰਡ ਸੁਪਰਡੈਂਟ...ਠੱਗ ਲਾ ਗਏ ਲੱਖਾਂ ਦਾ ਰਗੜਾ, ਪੜ੍ਹੋ ਕਿਵੇਂ (ਵੀਡੀਓ ਵੀ ਦੇਖੋ)
ਬੇਸ਼ੱਕ ਰੋਜਾਨਾ ਪੁਲਿਸ ਅਤੇ ਸਮਾਜ ਸੇਵੀਆਂ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਠੱਗਾਂ ਤੋਂ ਬਚਣ ਲਈ ਆਗਾਹ ਕੀਤਾ ਜਾਂਦਾ ਹੈ ਪਰ ਉਸਦੇ ਬਾਵਜੂਦ ਵੀ ਸ਼ਾਤਿਰ ਠੱਗ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਹੁਣ ਇਨ੍ਹਾਂ ਠੱਗਾਂ ਦਾ ਸ਼ਿਕਾਰ ਤਲਵੰਡੀ ਸਾਬੋ ਦਾ ਮੁਲਾਜ਼ਮ ਬਣਿਆ ਹੈ ਜਿਸ ਤੋਂ ਠੱਗਾਂ ਨੇ ਫੋਨ ਕਰਕੇ 9 ਲੱਖ 10 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਪਾ ਕੇ ਠੱਗੀ ਮਾਰ ਲਈ ਹੈ।
ਪੀੜਤ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਕਿ ਮੈਂ ਉਸਦਾ ਭਤੀਜਾ ਬੋਲ ਰਿਹਾਂ ਹਾਂ, ਪੀੜਤ ਉਸ ਦੀਆਂ ਗੱਲਾਂ ਵਿਚ ਗੁਮਰਾਹ ਹੋ ਗਏ, ਫੋਨ ਕਰਨ ਵਾਲੇ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਦੇ ਖਾਤੇ ਵਿੱਚ 17 ਲੱਖ ਰੁਪਏ ਜਮ੍ਹਾ ਕਰਾ ਦਿੱਤੇ ਹਨ ਤੇ ਜਦੋਂ ਉਹ ਇੰਡੀਆ ਵਾਪਸ ਆਵੇਗਾ ਤਾਂ ਉਸ ਤੋਂ ਲੈ ਲਵੇਗਾ ਅਤੇ ਕੁਝ ਸਮੇਂ ਬਾਅਦ ਫੇਰ ਇਕ ਹੋਰ ਫੇਕ ਨੰਬਰ ਤੋਂ ਫੋਨ ਕਰਕੇ ਇਹ ਕਹਿ ਦਿੱਤਾ ਕਿ ਅਸੀਂ ਬੈਠੇ ਹਾਂ ਤੁਹਾਡੇ ਖਾਤੇ ਵਿਚ 17 ਲੱਖ ਰੁਪਏ ਆਏ ਹਨ, ਜੋ 24 ਘੰਟੇ ਵਿਚ ਅਪਡੇਟ ਹੋ ਜਾਣਗੇ, ਇਸਦੇ ਨਾਲ ਉਹਨਾਂ ਨੂੰ ਜਾਲ੍ਹੀ ਹੈ ਅਸੀਂ ਤਾਂ ਵੀ ਭੇਜ ਦਿੱਤੀਆਂ ਗਈਆਂ ਪਰ ਉਕਤ ਲੋਕਾਂ ਨੇ ਪੀੜਤ ਨੂੰ ਫੋਨ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ ਤੇ ਆਉਣ ਵਾਲੇ 17 ਲੱਖ ਵਿੱਚੋਂ ਕੱਟ ਲੈਣ ਲਈ ਕਿਹਾ ਪੀੜਤ ਨੇ ਉਨ੍ਹਾਂ ਦੇ ਖਾਤੇ ਵਿਚ 1 ਲੱਖ 20 ਜਮ੍ਹਾ ਕਰਵਾ ਦਿੱਤੇ ਪਰ ਫੇਰ ਉਨ੍ਹਾਂ ਨੇ ਹੋਰ ਅਸੀਂ 80ਹਾਜ਼ਰ ਦੀ ਮੰਗ ਕੀਤੀ। ਉਨ੍ਹਾਂ ਨੇ ਉਹ ਵੀ ਜਮ੍ਹਾਂ ਕਰਵਾ ਦਿੱਤੇ।
ਲਗਾਤਾਰ ਦੋ ਦਿਨਾਂ ਵਿੱਚ ਪੀੜਤ ਤੋਂ 9 ਲੱਖ 10 ਹਜ਼ਾਰ ਰੁਪਏ ਵੱਖ ਵੱਖ ਢੰਗਾਂ ਨਾਲ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲੈ, ਪਰ ਜਦੋਂ ਪੀੜਤ ਦੇ ਖਾਤੇ ਵਿੱਚ 17 ਲੱਖ ਨਾ ਆਏ ਤਾਂ ਉਸਨੇ ਬੈਂਕ ਵਿੱਚ ਚੈਕ ਕਰਵਾਇਆ ਬੈਂਕ ਵਾਲਿਆਂ ਨੇ ਦੱਸਿਆ ਕਿ ਕਹਿੰਦੇ ਹਨ ਨਾ ਹੀ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਏ ਹਨ ਤੇ ਨਾ ਹੀ ਉਹਨਾਂ ਵੱਲੋਂ ਕੋਈ ਪੈਸਿਆਂ ਸਬੰਧੀ ਫੋਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੁਣ ਪੀੜਤ ਪੁਲਿਸ ਤੋਂ ਇੰਸਾਫ ਦਿਵਾਉਣ ਦੀ ਮੰਗ ਕਰ ਰਿਹਾ ਹੈ।
ਉਧਰੋਂ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਤਲਵੰਡੀ ਸਾਬੋ ਪੁਲਿਸ ਨੂੰ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਹੁਣ ਤਲਵੰਡੀ ਸਾਬੋ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਲਵੰਡੀ ਸਾਬੋ ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕੀ ਇਸ ਤਰ੍ਹਾਂ ਠੱਗੀ ਮਾਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ।