ਡੇਰਾ ਬਿਆਸ ਵਲੋਂ ਨਜਾਇਜ਼ ਕਬਜ਼ੇ ਵਾਲੀ ਕੰਧ ਢਾਹੁਣ ਦੀ ਤਿਆਰੀ ਭਾਰੀ ਪੁਲਿਸ ਫੋਰਸ ਤਾਇਨਾਤ
ਜਗਤਾਰ ਸਿੰਘ
ਬਿਆਸ 11 ਜੂਨ 2022: ਮੁੱਖ ਡੇਰੇ ਬਿਆਸ ਤੇ ਕਾਰਵਾਈ ਸ਼ੁਰੂ ਕਰਨ ਦੀ ਤਿਆਰੀ ਦੱਸ ਦਈਏ ਕਿ ਡੇਰਾ ਬਿਆਸ ਦੀ ਇਕ ਕੰਧ ਦੀ ਨਜਾਇਜ਼ ਉਸਾਰੀ ਕੀਤੀ ਗਈ ਹੈ। ਜਿਸ ਜਗ੍ਹਾ ਤੇ ਕੰਧ ਕੀਤੀ ਗਈ ਹੈ ਉਹ ਜ਼ਮੀਨ ਭਾਰਤੀ ਫੌਜ ਦੀ ਹੈ । ਹਾਈਕੋਰਟ ਵਲੋਂ ਭਾਰਤੀ ਫੌਜ ਦੇ ਹੱਕ ਚ ਫੈਸਲਾ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਕੰਧ ਢਾਹੁਣ ਮੌਕੇ ਭਾਰੀ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾ ਬਿਆਸ ਦੇ ਸਮੱਰਥਕਾਂ ਵਲੋਂ ਕੰਧ ਢਾਹੁਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਡੇਰਾ ਬਿਆਸ ਵਲੋਂ ਨਜਾਇਜ਼ ਕਬਜ਼ੇ ਵਾਲੀ ਕੰਧ ਢਾਹੁਣ ਦੀ ਤਿਆਰੀ ਭਾਰੀ ਪੁਲਿਸ ਫੋਰਸ ਤਾਇਨਾਤ (ਵੀਡੀਓ ਵੀ ਦੇਖੋ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਕੰਧ ਢਾਹੁਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੰਧ ਦੀ ਲੰਬਾਈ ਲਗਭਗ 1500 ਮੀਟਰ ਕਰੀਬ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੌਕੇ ਤੇ ਪਹੁੰਚ ਕੇ ਫ਼ੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਤੋਂ ਬਾਅਦ ਕੰਧ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।