- ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ
ਲੁਧਿਆਣਾ, 23 ਮਾਰਚ 2021 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਪੱਛਮੀ ਬੰਗਾਲ ਤੇ ਅਸਮ ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਸ਼ਾਮਲ ਕੀਤਾ ਹੈ, ਜਿਸਨੂੰ ਲੈ ਕੇ ਐੱਮ.ਪੀ ਤਿਵਾੜੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਅਗਵਾਈ ਦਾ ਧੰਨਵਾਦ ਕੀਤਾ ਹੈ।
ਇਸ ਸੰਬੰਧ ਚ ਐੱਮ.ਪੀ ਤਿਵਾੜੀ ਨੇ ਇਕ ਟਵੀਟ ਜਾਰੀ ਕਰਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ, ਜਿਹਡ਼ੀ ਜ਼ਿੰਮੇਵਾਰੀ ਉਹ ਸਾਲ 1981 ਚ ਐੱਨਐੱਸਯੂਆਈ ਦੇ ਵਰਕਰ ਵਜੋਂ ਜ਼ਮੀਨੀ ਪੱਧਰ ਤੇ ਜੁੜਨ ਤੋਂ ਬਾਅਦ ਨਿਭਾਉਂਦੇ ਆ ਰਹੇ ਹਨ।
ਇਸੇ ਤਰ੍ਹਾਂ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਇੰਦਰਜੀਤ ਕਪੂਰ, ਅਵਤਾਰ ਸਿੰਘ ਕੰਡਾ, ਡਾ ਓਂਕਾਰ ਚੰਦ, ਰੋਹਿਤ ਪਾਹਵਾ, ਬਲਜੀਤ ਅਹੂਜਾ ਮਨਿੰਦਰ ਪਾਲ ਗੁਲਿਆਣੀ, ਮਨੀ ਖੀਵਾ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ਨੇ ਵੀ ਸਾਂਸਦ ਮਨੀਸ਼ ਤਿਵਾੜੀ ਨੂੰ ਪੱਛਮੀ ਬੰਗਾਲ ਤੇ ਅਸਮ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਸ਼ਾਮਲ ਕੀਤੇ ਜਾਣ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਐਮ.ਪੀ ਤਿਵਾੜੀ ਇਕ ਮਿਹਨਤੀ ਅਤੇ ਜ਼ਮੀਨ ਨਾਲ ਜੁੜੇ ਆਗੂ ਹਨ, ਜਿਨ੍ਹਾਂ ਦੇ ਤਜਰਬੇ ਅਤੇ ਸਮਝਦਾਰੀ ਦਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਚ ਫਾਇਦਾ ਮਿਲਣਾ ਤੈਅ ਹੈ।