ਚੰਡੀਗੜ੍ਹ, 26 ਸਤੰਬਰ, 2017 : ਪੰਜਾਬ ਸਰਕਾਰ ਵੱਲੋਂ ਅੱਜ ਤਿੰਨ ਸੀਨੀਅਰ ਆਈ.ਏ.ਐਸ. ਅਫਸਰਾਂ ਦੇ ਨਿਯੁਕਤੀਆਂ/ਤਬਾਦਲੇ ਕਰ ਦਿੱਤੇ ਗਏ ਹਨ ।
ਐਮ ਪੀ ਸਿੰਘ ਨੂੰ ਮਿਲਿਆ ਐੱਫ ਸੀ ਟੀ ਦਾ ਚਾਰਜ
ਵਿਸ਼ਵਜੀਤ ਖੰਨਾ ਨੂੰ ਮਿਲਿਆ ਐੱਫ ਸੀ ਡੀ ਦਾ ਚਾਰਜ
ਵੇਂਕਿਟ ਰਤਨਮ ਨੂੰ ਮਿਲਿਆ ਸਮਾਜਿਕ ਸੁਰੱਖਿਆ ਵਿਭਾਗ ਦਾ ਵਾਧੂ ਚਾਰਜ
ਅਨੁਰਾਗ ਅਗਰਵਾਲ ਜੋਇੰਟ ਸੈਕਟਰੀ ਮਿਨਿਸਟ੍ਰੀ ਆਫ਼ ਇਕੋਨਾਮਿਕ ਨਿਯੁਕਤ, ਸਰਕਾਰ ਵਲੋਂ ਕੀਤਾ ਫਾਰਗ
ਪੰਜਾਬ ਸਰਕਾਰ ਵੱਲੋਂ ਅੱਜ 3 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀ ਸ੍ਰੀ ਮਨੀਕਾਂਤ ਪ੍ਰਸਾਦ ਸਿੰਘ ਨੂੰ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ, ਕਰ ਜਦਕਿ ਸ੍ਰੀ ਵਿਸ਼ਵਜੀਤ ਖੰਨਾ ਨੂੰ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ, ਵਿਕਾਸ ਅਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ ਬਾਗਵਾਨੀ ਲਾਇਆ ਗਿਆ ਹੈ।
ਇਸੇ ਤਰ੍ਹਾਂ ਆਈ.ਏ.ਐਸ. ਅਧਿਕਾਰੀ ਸ੍ਰੀ ਆਰ. ਵੈਂਕਟ ਰਤਨਮ ਨੂੰ ਪ੍ਰਮੁੱਖ ਸਕੱਤਰ, ਐਸ.ਸੀਜ/ਬੀ.ਸੀਜ ਭਲਾਈ ਅਤੇ ਵਾਧੂ ਚਾਰਜ ਪ੍ਰਮੁੱਖ ਸਕੱਤਰ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਲਾਇਆ ਗਿਆ ਹੈ।
ਵਾਧੂ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ
http://www.babushahi.com/full-news.php?id=63795&headline=Three-senior-IAS-officers-transferred