ਨਵੀਂ ਦਿੱਲੀ, 27 ਮਈ 2020 - ਸੋਸ਼ਲ ਮੀਡੀਆ 'ਤੇ ਦਿਲ ਨੂੰ ਕੰਬਾਉਣ ਵਾਲੀ ਵੀਡੀੳ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਮਾਸੂਮ ਬੱਚਾ ਆਪਣੀ ਮਰੀ ਹੋਈ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ 'ਤੇ ਇਕ ਔਰਤ ਨੇ ਦਮ ਤੋੜ ਦਿੱਤਾ ਜਿਸਦਾ ਬੱਚਾ ਉਸਦੀ ਚਾਦਰ ਖਿੱਚਦਾ ਰਿਹਾ ਪਰ ਮਾਂ ਨਾ ਉੱਠੀ। ਇਸ ਘਟਨਾ ਕਿਸੇ ਵੱਲੋਂ ਵੀਡੀੳ ਬਣ ਕੇ ਸੋਸ਼ਲ ਮਿਡੀਆ 'ਤੇ ਪਾਈ ਗਈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਰਕੇ ਲੱਗੇ ਲਾਕਡਾਊਨ ਨੇ ਸਭ ਤੋਂ ਜਿਆਦਾ ਦੁੱਖ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਹੈ ਤੇ ਉਨ੍ਹਾਂ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਚੁੱਕਾ ਹੈ।