ਰਵੀ ਜੱਖੂ
ਨਵੀਂ ਦਿੱਲੀ, 5 ਅਪ੍ਰੈਲ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 46 ਸੀਟਾਂ ਤੋਂ 25 ਐਪ੍ਰਲ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਇਨ੍ਹਾ 46 ਸੀਟਾਂ ਵਿੱਚੋਂ ਤਿੰਨ ਸੀਟਾਂ ਸਭ ਤੋਂ ਹੌਟ ਮੰਨੀਆ ਜਾ ਰਹੀਆਂ ਨੇ ਜਿਨ੍ਹਾਂ 'ਤੇ ਸਭ ਦੀਆ ਨਜ਼ਰਾਂ ਹਨ ਤੇ ਇਨ੍ਹਾਂ ਤੇ ਦਿੱਲੀ ਸਿੱਖ ਸਿਆਸਤ ਦੇ ਵੱਡੇ ਨਾਮ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਇਨ੍ਹਾਂ ਵਿੱਚੋਂ ਵਾਰਡ ਨੂੰ 9 ਪੰਜਾਬ ਬਾਗ਼ ਜੋ ਕਿ ਸਭ ਤੋਂ ਅਹਿਮ ਸੀਟ ਹੈ ਇਸ ਸੀਟ ਤੋਂ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਮੁਕਬਲਾ ਹਰਵਿੰਦਰ ਸਿੰਘ ਸਰਨਾ ਨਾਲ ਹੁਣ ਜਾ ਰਿਹਾ ਹੈ ਜੋ ਕਿ ਸ਼ੁਰੂ ਤੋਂ ਹੀ ਉਹਨਾਂ ਦੀ ਸਿਆਸੀ ਵਿਰੋਧੀ ਧੜਾ ਹੈ ।
ਇਸੇ ਤਰ੍ਹਾ ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਜੋ ਕਿ ਛੇਵੀਂ ਵਾਰ ਆਪਣੀ ਰਿਵਾਇਤੀ ਸੀਟ ਗ੍ਰੇਟਰ ਕੈਲਾਸ਼ ਵਾਰਡ ਨੂੰ 38 ਤੋਂ ਉਮੀਦਵਾਰ ਹਨ ਉਹਨਾਂ ਦਾ ਮੁਕਾਬਲਾ ਕੇਹਰ ਸਿੰਘ ਦੇ ਸਪੁੱਤਰ ਚਰਨਜੀਤ ਸਿੰਘ ਨਾਲ ਹੋਣ ਜਾ ਰਿਹਾ ਹੈ ਜੋ ਕਿ ਇਹਨਾ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ।
ਇਸੇ ਤਰ੍ਹਾ ਇੱਕ ਹੋਰ ਅਹਿਮ ਸੀਟ ਵਾਰਡ ਨੂੰ 39 ਕਾਲਕਾ ਜੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਹਨ ਜਿਨ੍ਹਾਂ ਦੇ ਮੁਕਾਬਲੇ ਮਨਜੀਤ ਸਿੰਘ ਜੀ.ਕੇ ਦੇ ਭਰਾ ਹਰਜੀਤ ਸਿੰਘ ਜੀ.ਕੇ ਦੇ ਨਾਲ ਹੋਣ ਜਾ ਰਿਹਾ ਹੈ।
ਇਹਨਾ ਵਿੱਚੋਂ ਕਿਸ ਉਮੀਦਵਾਰ ਦੇ ਹੱਥ ਜਿੱਤ ਲੱਗਦੀ ਹੈ ਇਸ ਦਾ ਪਤਾ ਤਾਂ ਨਤੀਜੇ ਆਉਣ ਤੇ ਹੀ ਲੱਗੇਗਾ ਪਰ ਇਹਨਾਂ ਤਿੰਨ ਸੀਟਾਂ ‘ਤੇ ਹਰ ਕਿਸੇ ਦੀ ਨਜ਼ਰ ਹੈ ਕਿਉਕਿ ਇਹਨਾਂ ਸੀਟਾਂ ‘ਤੇ ਹਰ ਪਾਰਟੀ ਦੀ ਸ਼ਾਖ਼ ਵੀ ਸਿਆਸੀ ਭਵਿੱਖ ਦੀ ਤਾਕ ਵਿੱਚ ਹੈ ।