ਨਨਕਾਣਾ ਸਾਹਿਬ ਵਿਖੇ ਕੀਤੀ ਸੰਤ ਬਾਬਾ ਰਾਮ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ
ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), 17 ਦਸੰਬਰ, 2020 : ਕਿਸਾਨਾਂ ਵੱਲੋਂ ਕਈ ਮਹੀਨਿਆਂ ਤੋਂ ਭਾਰਤ ਦੀ ਸੈਂਟਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਕਿਸਾਨਾਂ ਦੇ ਹੱਕ 'ਚ ਨਨਕਾਣਾ ਸਾਹਿਬ ਵਿਖੇ ਵੀ ਰੋਸ ਰੈਲੀ ਕੱਢੀ ਗਈ ਤੇ ਹੁਣ ਬਾਬਾ ਰਾਮ ਸਿੰਘ ਜੀ ਨਮਿਤ ਅੰਤਿਮ ਅਰਦਾਸ ਕੀਤੀ ਗਈ।
ਪਾਕਿਸਤਾਨ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਸਿੱਖ ਸੰਗਤ, ਪੰਜਾਬੀ ਸਿੱਖ ਸੰਗਤ, ਗੁਰਦੁਅਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਵੱਲੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਕੀਤੇ ਜਾ ਰਹੇ ਜ਼ੁਲਮਾਂ ਦੀ ਨਿਖੇਧੀ ਕੀਤੀ ਗਈ ਅਤੇ ਸੁਨੇਹਾ ਦਿੱਤਾ ਗਿਆ ਕਿ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ ਕਿਸਾਨੀ ਸੰਘਰਸ਼ 'ਚ ਇਕ ਨਵਾਂ ਰੰਗ ਭਰੇਗੀ, ਉਹ ਰੰਗ ਫ਼ਤਹਿਯਾਬੀ ਦਾ ਰੰਗ ਹੋਵੇਗਾ।
ਉਹਨਾਂ ਵੱਲੋਂ ਲਿਖੇ ਆਖਰੀ ਬੋਲ ਘਰ-ਘਰ ਗੁੰਜਣਗੇ-
ਸਰਕਾਰ ਨਿਆਂ ਨਹੀਂ ਦੇ ਰਹੀ, ਸਰਕਾਰੇ ਇਹ ਜ਼ੁਲਮ ਹੈ.. ਸਰਕਾਰੇ ਜ਼ੁਲਮ ਕਰਨਾ ਪਾਪ ਹੈ। ਅਤੇ ਕਿਸਾਨ ਵੀਰੋਂ ! ਜ਼ੁਲਮ ਸਹਿਣਾ ਵੀ ਪਾਪ ਹੈ। ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਹੈ। ਕਿਰਤੀ ਕਿਸਾਨ ਦੇ ਹੱਕ ਵਿੱਚ ਅਵਾਜ਼ ਹੈ।
ਸਮੂਹ ਸੰਗਤਾਂ ਵੱਲੋਂ ਬੇਨਤੀ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ।