← ਪਿਛੇ ਪਰਤੋ
ਨਵਜੋਤ ਸਿੱਧੂ ਬਾਰੇ ਫੇਰ ਬੋਲੇ ਅਮਰਿੰਦਰ. ਗ਼ੌਰ ਕਰੋ ਕੀ ਦਿੱਤਾ ਸੰਕੇਤ ਚੰਡੀਗੜ੍ਹ, 6 ਅਕਤੂਬਰ , 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ਬਾਰੇ ਆਪਣੀ ਸਪਸ਼ਟ ਬਿਆਨੀ ਕੀਤੀ ਹੈ . ਉਨ੍ਹਾਂ ਬਿਲਕੁਲ ਖਰੇ ਸ਼ਬਦਾਂ 'ਚ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਡੀ ਕਿਸੇ ਵੀ ਤਜਵੀਜ਼ਾਂ ਦਾ ਵਿਰੋਧ ਕਰਨਗੇ . ਉਨ੍ਹਾਂ ਕਿਹਾ ਕਿ ਜਿਹੜਾ ਨੇਤਾ ਤਿੰਨ ਸਾਲ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਇਆ , ਉਹ ਪ੍ਰਧਾਨ ਕਿਵੇਂ ਬਣ ਸਕਦਾ ਹੈ . ਨਿਊਜ਼ 18 ਨਾਲ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੁਝ ਮੁਨੀਸ਼ ਤਿਵਾੜੀ ਅਤੇ ਕੁਝ ਇੱਕ ਹੋਰ ਕਾਂਗਰਸੀ ਨੇਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇਤਾਵਾਂ ਨੇ ਆਪਣੀ ਸਾਰੀ ਉਮਰ ਕਾਂਗਰਸ ਵਿਚ ਲਾਈ ਉਨ੍ਹਾਂ ਦੇ ਸਿਰ ਤੇ ਕਿਵੇਂ ਕਿਸੇ ਨੂੰ ਬਿਠਾਇਆ ਜਾ ਸਕਦਾ ਹੈ . ਉਹ ਇਸ ਦੇ ਖ਼ਿਲਾਫ਼ ਹਨ। ਨਵਜੋਤ ਸਿੱਧੂ ਪੰਜਾਬ ਵਜ਼ਾਰਤ 'ਚ ਸ਼ਾਮਲ ਕਰਨ ਦੇ ਸਵਾਲ ਬਾਰੇ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਿੱਧੂ ਵਜ਼ਾਰਤ ਵਿਚ ਵਾਪਸ ਆਉਣਾ ਚਾਹੁਣ ਤਾਂ ਆ ਸਕਦੇ ਹਨ ਪਰ ਉਹ ਬਿਜਲੀ ਮੰਤਰੀ ਵਜੋਂ ਹੀ ਆ ਸਕਦੇ ਹਨ . ਉਹ ਮਹਿਕਮਾ ਉਨ੍ਹਾਂ ਕੋਲ ਹੈ ਜਦੋਂ ਮਰਜ਼ੀ ਸਿੱਧੂ ਵਾਪਸ ਆ ਸਕਦੇ ਹਨ . ਇਸ ਤੋਂ ਪਹਿਲਾਂ ਵੀ ਹਿੰਦੁਸਤਾਨ ਟਾਈਮਜ਼ ਨਾਲ ਇੰਟਰਵਿਊ ਵਿਚ ਵੀ ਉਨ੍ਹਾਂ ਅਜਿਹਾ ਹੀ ਸਟੈਂਡ ਲਿਆ ਸੀ। ਇਸ ਤਰ੍ਹਾਂ ਅਮਰਿੰਦਰ ਸਿੰਘ ਦੇ ਸਟੈਂਡ ਤੋਂ ਸਪਸ਼ਟ ਹੈ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ 'ਚ ਆ ਕੇ ਨਵਜੋਤ ਸਿੱਧੂ ਨਾਲ ਸੁਲਾਹ ਸਫ਼ਾਈ ਕਰਨ ਦੇ ਰੌਂ ਵਿਚ ਨਹੀਂ ਹਨ . ਨਵਜੋਤ ਸਿੱਧੂ ਰਾਹੁਲ ਦੀ ਟਰੈਕਟਰ ਮੋਗਾ ਰੈਲੀ 'ਚ ਸ਼ਾਮਲ ਹੋਏ ਸਨ ਪਰ ਇਸ ਤੋਂ ਬਾਅਦ ਉਹ ਦੋ ਦਿਨ ਟਰੈਕਟਰ ਮਾਰਚ ਵਿਚ ਨਹੀਂ ਦਿਸੇ . ਚੇਤੇ ਰਹੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਨੇ ਅਜਿਹੇ ਬਿਆਨ ਦਿੱਤੇ ਸਨ ਅਤੇ ਇਸ਼ਾਰੇ ਕੀਤੇ ਸਨ ਕਿ ਸਿੱਧੂ ਡੀ ਪੰਜਾਬ ਰਾਜਨੀਤੀ 'ਚ ਬਹਾਲੀ ਵੀ ਹੋਵੇਗੀ ਅਤੇ ਉਸ ਨੂੰ ਅਹਿਮ ਜਗਾ ਵੀ ਮਿਲੇਗੀ ਪਰ ਕੈਪਟਨ ਅਮਰਿੰਦਰ ਸਿੰਘ ਦੇ ਵਤੀਰੇ ਤੋਂ ਇਹ ਸੰਕੇਤ ਮਿਲਦੇ ਹਨ ਕਿ ਦੋਹਾਂ ਵਿਚ ਡੈਡ ਲਾਕ ਅਤੇ ਸਿਆਸੀ ਟਕਰਾਅ ਅਤੇ ਕੁੜੱਤਣ ਬਰਕਰਾਰ ਹੈ ਅਤੇ ਨੇੜ ਭਵਿੱਖ 'ਚ ਸੁਲਾਹ ਸਫ਼ਾਈ ਦੇ ਆਸਾਰ ਮੱਧਮ ਹਨ .
Total Responses : 267