ਨਵਜੰਮੇ ਬੱਚੇ ਚੁੱਕਣ ਵਾਲੇ ਗਰੋਹ ਦੇ ਸੱਤ ਮੈਂਬਰ ਕਾਬੂ, ਦੋ ਨਵਜੰਮੇ ਬੱਚੇ ਵੀ ਬਰਾਮਦ ਕੀਤੇ
ਜਗਤਾਰ ਸਿੰਘ
ਪਟਿਆਲਾ 6 ਦਸੰਬਰ 2022: ਪਟਿਆਲਾ ਪੁਲਿਸ ਨੇ ਨਵਜੰਮੇ ਬੱਚਿਆਂ ਨੂੰ ਚੁੱਕ ਕੇ ਵੇਚਣ ਵਾਲੇ ਗਰੋਹ ਦੇ ਸੱਤ ਮੈਂਬਰ ਨੂੰ ਕਾਬੂ ਕੀਤਾ। ਇਹ ਗਰੋਹ ਬੱਚਿਆਂ ਨੂੰ ਹਸਪਤਾਲਾਂ ਚੋਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਗਿਰੋਹ ਦੇ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਮੁਲਜਮਾਂ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਆਲੋਵਾਲ, ਅਮਨਦੀਪ ਕੌਰ ਵਾਸੀ ਪਟਿਆਲਾ, ਭੁਪਿੰਦਰ ਕੌਰ ਵਾਸੀ ਪਟਿਆਲਾ, ਲਲਿਤ ਕੁਮਾਰ ਵਾਸੀ ਸੁਨਾਮ, ਸਜੀਤਾ ਵਾਸੀ ਸੁਨਾਮ, ਹਰਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਸੁਖਵਿੰਦਰ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਵਜੰਮੇ ਬੱਚੇ ਚੁੱਕਣ ਵਾਲੇ ਗਰੋਹ ਦੇ ਸੱਤ ਮੈਂਬਰ ਕਾਬੂ, ਦੋ ਨਵਜੰਮੇ ਬੱਚੇ ਵੀ ਬਰਾਮਦ ਕੀਤੇ (ਵੀਡੀਓ ਵੀ ਦੇਖੋ)
ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗਿਰੋਹ ਦੇ ਮੈਂਬਰ ਇਕ ਨਵਜੰਮਿਆ ਬੱਚਿਆਂ ਵੇਚਣ ਲਈ ਪਟਿਆਲਾ ਵੱਲ ਆ ਰਹੇ ਹਨ। ਇਨਾਂ ਤੋਂ ਬੱਚਾ ਖਰੀਦਣ ਲਈ ਸੁਖਵਿੰਦਰ ਸਿੰਘ ਆ ਰਿਹਾ ਹੈ। ਪੁਲਿਸ ਨੇ ਗਿਰੋਹ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਸਮਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਖਵਿੰਦਰ ਸਿੰਘ ਕੋਲੋਂ ਬੱਚਾ ਖਰੀਦਣ ਲਈ ਲਿਆਂਦੀ ਚਾਰ ਲੱਖੀ ਦੀ ਰਾਸ਼ੀ ਬਰਾਮਦ ਕੀਤੀ ਹੈ ਜਦੋਂਕਿ ਗਿਰੋਹ ਕੋਲੋਂ ਦੋ ਨਵਜੰਮੇ ਬੱਚੇ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।