ਨਸ਼ੇ ਦੇ ਕਾਰਨ 22 ਸਾਲਾਂ ਨੌਜਵਾਨ ਦੀ ਹੋਈ ਮੌ+ਤ ,ਪਰਿਵਾਰ ਦਾ ਕਹਿਣਾ ਨਸ਼ੇ ਦਾ ਸੀ ਆਦੀ
- ਪੁਲਿਸ ਕਰ ਰਹੀ ਜਾਂਚ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 18 ਅਪ੍ਰੈਲ 2023 - ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਰਹਿਣ ਵਾਲੇ 22 ਸਾਲਾਂ ਨੌਜਵਾਨ ਦੀ ਲਾਸ਼ ਬਟਾਲਾ ਦੇ ਪੁਲਿਸ ਲਾਈਨ ਰੋਡ ਪੀਰ ਬਾਬੇ ਦੀ ਜਗ੍ਹਾ ਨਜਦੀਕ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦਾ ਕਹਿਣ ਕੇ ਮ੍ਰਿਤਕ ਨੌਜਵਾਨ ਸਕੂਲ ਸਮੇਂ ਤੋਂ ਹੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਸੀ ਅਤੇ ਅੱਜ ਇਹੋ ਨਸ਼ਾ ਉਹਨਾਂ ਦੇ ਬੇਟੇ ਨੂੰ ਖਾ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਸ਼ੇ ਦੇ ਕਾਰਨ 22 ਸਾਲਾਂ ਨੌਜਵਾਨ ਦੀ ਹੋਈ ਮੌ+ਤ ,ਪਰਿਵਾਰ ਦਾ ਕਹਿਣਾ ਨਸ਼ੇ ਦਾ ਸੀ ਆਦੀ (ਵੀਡੀਓ ਵੀ ਦੇਖੋ)
ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਅਤੇ ਉਸਦੇ ਦੋਸਤ ਬਚਿੱਤਰ ਸਿੰਘ ਨੇ ਦੱਸਿਆ ਕਿ ਨਵਜੋਤ ਸਕੂਲ ਪੜ੍ਹਦੇ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਐਸਾ ਫਸਿਆ ਕੇ ਉਸ 'ਚੋਂ ਨਿਕਲ ਹੀ ਨਹੀਂ ਪਾਇਆ ਅਤੇ ਦਿਨ ਬ ਦਿਨ ਨਸ਼ੇ ਦੀ ਇੰਸ ਡੂੰਘੀ ਦਲਦਲ ਵਿੱਚ ਫਸਦਾ ਹੀ ਚਲਾ ਗਿਆ। ਓਹਨਾਂ ਕਿਹਾ ਕਿ ਇਸ ਨਸ਼ੇ ਨੂੰ ਲੈਕੇ ਓਹਨਾਂ ਨੇ ਕਈ ਵਾਰ ਪੁਲਸ ਦੇ ਅਧਿਕਾਰੀਆਂ ਨੂੰ ਅਤੇ ਰਾਜਨੀਤਕ ਲੋਕਾਂ ਨੂੰ ਵੀ ਸੂਚਿਤ ਕੀਤਾ ਕਿ ਕਸਬੇ ਅੰਦਰ ਵਿਕ ਰਹੇ ਨਸ਼ੇ ਉਤੇ ਨਕੇਲ ਕੱਸੀ ਜਾਵੇ, ਪਰ ਹੋਇਆ ਕੁਝ ਨਹੀਂ ਜਿਸਦਾ ਨਤੀਜਾ ਇਹ ਨਿਕਲਿਆ ਕੇ ਸਾਡਾ ਬੇਟਾ ਨਵਜੋਤ ਮੌਤ ਦੀ ਆਗੋਸ਼ ਵਿੱਚ ਚਲਾ ਗਿਆ, ਉਹਨਾਂ ਕਿਹਾ ਕਿ ਨਵਜੋਤ ਕਲ ਦਾ ਹੀ ਆਪਣੇ ਘਰੋਂ ਬਟਾਲਾ ਜਾਣ ਦਾ ਕਿਹ ਕੇ ਨਿਕਲਿਆ ਸੀ।
ਓਥੇ ਹੀ ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਦਸਦੇ ਕਿਹਾ ਕਿ ਬਿਆਨ ਦਰਜ ਕੀਤੇ ਜਾ ਰਹੇ ਹਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਪਏਗਾ ਅਤੇ ਊਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।