ਪਿੰਡ ਦੇ ਪਟਵਾਰੀ ਨੇ ਬਿਨਾਂ ਕਿਸਾਨਾਂ ਨੂੰ ਮਿਲੇ ਹੀ ਕਰ ਦਿੱਤੀਆਂ ਗਿਰਦੌਰੀਆਂ
- ਕਿਸਾਨ ਆਗੂ ਇੰਦਰਪਾਲ ਸਿੰਘ ਨੇ ਪਟਵਾਰਰੀ ਨਾਲ ਕੀਤੀ ਗੱਲਬਾਤ
ਰਿਪੋਰਟਰ -ਰੋਹਿਤ ਗੁਪਤਾ
ਗੁਰਦਾਸਪੁਰ, 14 ਅਪ੍ਰੈਲ 2023 - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੌ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ ਪਰ ਕਿਸਾਨਾਂ ਨੇ ਆਰੋਪ ਲਗਾਉਦੇ ਹੋਏ ਕਿਹਾ ਕਿ ਪਿੰਡ ਸਿੱਧਵਾਂ ਜਮੀਤਾਂ ਵਿੱਚ ਪਟਵਾਰੀ ਨੇ ਕਿਸਾਨਾਂ ਨੂੰ ਕੁੱਝ ਦੱਸੇ ਬਿਨਾਂ ਹੀ ਪਿੰਡ ਅੰਦਰ ਗਿਰਦੌਰੀਆਂ ਕਰ ਰਿਪੋਰਟ ਭੇਜ ਦਿੱਤੀ ਹੈ ਅਤੇ ਇਸ ਰਿਪੋਰਟ ਸਬੰਧੀ ਕਿਸੇ ਵੀ ਕਿਸਾਨ ਨਾਲ ਗੱਲਬਾਤ ਨਹੀਂ ਕੀਤੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਿੰਡ ਦੇ ਪਟਵਾਰੀ ਨੇ ਬਿਨਾਂ ਕਿਸਾਨਾਂ ਨੂੰ ਮਿਲੇ ਹੀ ਕਰ ਦਿੱਤੀਆਂ ਗਿਰਦੌਰੀਆਂ (ਵੀਡੀਓ ਵੀ ਦੇਖੋ)
ਜਿਸ ਕਰਕੇ ਪਿੰਡ ਦੇ ਕਿਸਾਨਾਂ ਅੰਦਰ ਰੋਸ ਦੀ ਲਹਿਰ ਹੈ ਅਤੇ ਕਿਸਾਨਾਂ ਨੇ ਇੱਸ ਮਾਮਲੇ ਸਬੰਧੀ ਕਿਸਾਨ ਆਗੂ ਇੰਦਰਪਾਲ ਸਿੰਘ ਸੂਚਿਤ ਕੀਤਾ ਤਾਂ ਪਿੰਡ ਵਿੱਚ ਪਹੁੰਚ ਕਿਸਾਨ ਆਗੂ ਇੰਦਰਪਾਲ ਨੇ ਪਟਵਾਰੀ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਸ ਰਿਪੋਰਟ ਵਿੱਚ ਕਿਸਾਨਾਂ ਦੇ ਕਹਿਣ ਮੁਤਾਬਕ ਸੋਧ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜਾ ਮਿਲ਼ ਸਕੇ ।