ਪਟਿਆਲਾ ਪੁਲਿਸ ਵੱਲੋਂ SBI ਚੋਰੀ ਦੇ ਕੇਸ ਵਿੱਚ ਮੱਧ ਪ੍ਰਦੇਸ ਤੋਂ 33 ਲੱਖ 50 ਹਜ਼ਾਰ ਕੀਤੇ ਬਰਾਮਦ
- ਅੰਤਰਰਾਜੀ ਗਿਰੋਹ 10 ਦਿਨਾਂ ਕੀਤਾ ਬੇਨਕਾਬ
- ਚਾਰ ਵਿਅਕਤੀਆਂ ਵਿੱਚੋਂ ਦੋ ਗਿਰਫ਼ਤਾਰ
ਜੀ ਐਸ ਪੰਨੂ
ਪਟਿਆਲਾ, 14ਅਗਸਤ ,2022: ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੇਸ ਵਿਚ ਦੱਸਿਆ ਕਿ 03.08.2022 ਨੂੰ SBI ਬੈਂਕ ਸੇਰਾਵਾਲਾ ਗੇਟ ਮਾਲ ਰੋਡ ਪਟਿਆਲਾ ਵਿੱਚੋਂ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ 35 ਲੱਖ ਰੂਪੈ ਦੀ ਹੋਈ ਚੋਰੀ ਦੀ ਵਾਰਦਾਤ ਕੀਤੀ ਸੀ ਜਿਸ ਨੂੰ ਟਰੇਸ ਕਰ ਲਿਆ ਗਿਆ ਹੈ,ਇਸ ਕੇਸ ਵਿੱਚ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇੰਨਵੈਸਟੀਗੇਸਨ, ਵਜੀਰ ਸਿੰਘ ਐਸ.ਪੀ, ਸਿਟੀ ਪਟਿਆਲਾ ਅਤੇ ਸੁਖਅੰਮ੍ਰਿਤ ਸਿੰਘ ਰੰਧਾਵਾ,ਡੀ.ਐਸ.ਪੀ (ਡਿਟੈਕਟਿਵ),ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਬਣਾਈ ਗਈ ਸੀ।ਜਿੰਨ੍ਹਾ ਨੇ ਵੱਖ-ਵੱਖ ਪਹਿਲੂਆ ਤੋ ਤਫਤੀਸ ਸੁਰੂ ਕੀਤੀ ਤਾਂ ਇਹ ਵਾਰਦਾਤ ਕਰਨ ਵਾਲੇ ਅੰਤਰਰਾਜੀ ਗੈਂਗ ਦੀ ਪਹਿਚਾਣ ਹੋ ਗਈ ਸੀ, ਜਿਸਦੇ ਅਧਾਰ ਤੇ ਹੀ ਪਟਿਆਲਾ ਪੁਲਿਸ ਵੱਲੋਂ ਪਿੰਡ ਕੜ੍ਹੀਆ ਥਾਣਾ ਥੋਡਾ ਜਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ ਵਿਖੇ ਇੰਨ੍ਹਾਂ ਦੇ ਟਿਕਾਣੇ ਪਰ ਰੇਡ ਕਰਕੇ SBI ਬੈਕ ਵਿੱਚੋਂ ਚੋਰੀ ਹੋਈ ਰਕਮ ਵਿਚੋਂ 33 ਲੱਖ 50 ਹਜਾਰ ਰੂਪੈ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਵਿਚੋਂ ਚਾਰ ਦੀ ਪਹਿਚਾਣ ਕਰਕੇ ਦੋ ਦੀ ਗਿਰਫਤਾਰੀ ਹੋ ਚੁੱਕੀ ਹੈ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਟਿਆਲਾ ਐਸ ਬੀ ਆਈ ਬੈਂਕ ਵਿੱਚੋ 35 ਲੱਖ ਦੀ ਚੋਰੀ ਵਾਲਾ ਕੇਸ ਪੁਲਸ ਨੇ ਸੁਲਝਾਇਆ (ਵੀਡੀਓ ਵੀ ਦੇਖੋ)
ਐਸ ਐਸ ਪੀ ਨੇ ਘਟਨਾ ਬਾਰੇ ਸੰਖੇਪ ਵਿੱਚ ਦੱਸਿਆ ਕਿ ਮਿਤੀ 03.08.2022 ਨੂੰ SBI ਦੇ ਕਰਮਚਾਰੀਆਂ ਵੱਲੋਂ 35 ਲੱਖ ਰੂਪੈ ਦੀ ਰਕਮ ਏ.ਟੀ.ਐਮ ਮਸੀਨਾ ਵਿੱਚ ਕੈਸ ਲੋਡ ਕਰਨ ਲਈ ਬੈਂਕ ਵਿੱਚ ਕੈਸ ਰੱਖਿਆ ਹੋਇਆ ਸੀ ਤਾਂ ਇਸੇ ਦੋਰਾਨ ਕੁਝ ਸੱਕੀ ਵਿਅਕਤੀਆਂ ਨੇ ਬੈਂਕ ਦੇ ਅੰਦਰ ਦਾਖਲ ਹੋਕੇ ਕੇਸ (35 ਲੱਖ) ਵਾਲਾ ਕਾਲੇ ਰੰਗ ਦਾ ਬੈਗ ਨੂੰ ਬੜੀ ਚੁਸਤੀ ਨਾਲ ਇਕ ਬੱਚੇ ਰਾਹੀਂ ਚੋਰੀ ਕਰਕੇ ਲੈ ਗਏ ਸੀ ।ਜਿਹਨਾ ਦੀ ਇਹ ਹਰਕਤ CCTV ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਸੀ,ਇਸ ਸਬੰਧੀ ਮੁਕੱਦਮਾ ਨੰਬਰ 165 ਮਿਤੀ 03.08.2022 ਅ/ਧ 380 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਸੀ।ਜੋ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਤਰਰਾਜੀ ਗੈਂਗ ਦੇ ਮੈਂਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਐਸ.ਐਸ.ਪੀ.ਪਟਿਆਲਾ ਵੱਲੋਂ ਇਸ ਸਾਰੇ ਅਪਰੇਸ਼ਨ ਦੀ ਵਾਰਦਾਤ ਵਾਲੇ ਦਿਨ ਤੋਂ ਹੀ ਖੁਦ ਨਿਗਰਾਨੀ ਕਰ ਰਹੇ ਸੀ ਜਿਸਤੇ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 08.08.2022 ਤੋਂ ਲਗਾਤਾਰ ਮੱਧ ਪ੍ਰਦੇਸ ਵਿਖੇ ਵਾਰਦਾਤ ਵਿੱਚ ਸਾਮਲ ਵਿਅਕਤੀਆਂ ਅਤੇ ਕੈਸ ਦੀ ਬਰਾਮਦਗੀ ਲਈ ਪਿੰਡ ਕੜ੍ਹੀਆਂ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਵਿਖੇ ਅਪਰੇਸ਼ਨ ਚਲਾਇਆ ਜਾ ਰਿਹਾ ਸੀ।ਇਸ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਬਰ ਦੇ ਘਰ ਪਹੁੰਚਿਆ ਹੈ ਜਿਸ ਤੇ ਪਿੰਡ ਕੜੀਆ ਵਿਖੇ ਦੋਸੀ ਰਾਜੇਸ ਦੇ ਘਰ ਰੇਡ ਕਰਕੇ 33 ਲੱਖ 50 ਹਜਾਰ ਰੂਪੈ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ ਬਾਊਚਰ,ਅਤੇ ਸਬੰਧਤ ਕਾਗਜਾਤ ਵੀ ਬਰਾਮਦ ਕਰ ਲਏ ਹਨ।ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ ਅਤੇ ਗਹਿਣਿਆਂ ਦੀ ਬਰਾਮਦਗੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਪਿੰਡਾਂ ਵਿਚ ਕੁਝ ਵੀ ਪਤਾ ਨਹੀਂ ਲਗਦਾ ਹੈ ਪ੍ਰੰਤੂ ਇਸ ਕੇਸ ਵਿਚ ਪਟਿਆਲਾ ਪੁਲਿਸ ਨੂੰ ਸ਼ੁਰੂਆਤ ਵਿੱਚ ਹੀ ਕੈਸ ਦੀ ਵੱਡੀ ਬਰਾਮਦਗੀ ਹੋਕੇ ਸਫਲਤਾ ਹਾਸਲ ਹੋਈ ਹੈ। ਬੱਚੇ ਨੂੰ ਇਸ ਵਿਚ ਗੁਪਤ ਰੱਖਿਆ ਗਿਆ ਹੈ।
ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਚੋਰੀ ਦੀ ਵਾਰਦਾਤ ਨੂੰ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ ਦੇ ਰਹਿਣ ਵਾਲੇ ਅੰਤਰਰਾਜੀ ਕਰਾਇਮ ਕਰਨ ਵਾਲੇ ਕੁੜੀਆ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਹੈ।ਇਹ ਗੈਂਗ ਬੈਂਕ ਦੇ ਕੈਸੀਅਰ ਪਾਸ ਪਿਆ ਕੇਸ ਚੋਰੀ ਕਰਨ ਅਤੇ ਬੈਕ ਵਿਚੋਂ ਪੈਸੇ ਕਢਵਾਉਦੇ ਸਮੇਂ ਅਤੇ ਬੈਂਕ ਵਿਚੋਂ ਪੈਸੇ ਕਢਵਾ ਕੇ ਲੈਕੇ ਜਾਂਦੇ ਸਮੇਂ ਵਿਅਕਤੀਆਂ ਨੂੰ ਟਾਰਗੇਟ ਕਰਦੇ ਹਨ।ਇਸ ਤੋਂ ਇਲਾਵਾ ਇਹ ਗੈਂਗ ਵਿਆਹ ਸਾਦੀਆਂ ਦੇ ਸਮਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਪਾਸ ਪਿਆ ਪੈਸਿਆ/ਗਹਿਣਿਆਂ ਵਾਲਾ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਹਨ ।ਜੋ ਇਹ ਗੈਂਗ ਪੂਰੇ ਭਾਰਤ ਵਿੱਚ ਵਾਰਦਾਤਾਂ ਕਰਦਾ ਹੈ।ਇਸ ਗੈਂਗ ਦੋ ਮੈਬਰਾਂ ਵੱਲੋਂ ਇਸ ਤਰਾਂ ਦੀ ਬੈਂਕ ਵਿਚੋਂ ਕੇਸ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ ਯੂ.ਪੀ. ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆ ਹਨ।ਇੰਨ੍ਹਾਂ ਵਾਰਦਾਤਾਂ ਵਿੱਚ ਇਹ ਗੈਗ ਛੋਟੇ ਬੱਚਿਆਂ ਦੀ ਮੱਦਦ ਨਾਲ ਅੰਜਾਮ ਦਿੰਦੇ ਹਨ ਕਿਉਕਿ ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟਰੇਡ ਕੀਤਾ ਜਾਂਦਾ ਹਨ। ਇਹ ਗੈਂਗ ਆਪਣੇ ਪਿੰਡ ਦੇ ਨਾਮ ਨਾਲ ਕੜ੍ਹੀਆ ਗੈਂਗ ਦੇ ਨਾਮ ਨਾਲ ਜਾਣੇ ਜਾਂਦੇ ਹਨ ।
ਇਸ ਗੈਂਗ ਦੇ ਮੈਂਬਰ ਚੋਰੀ ਕੀਤੀ ਹੋਈ ਰਾਸ਼ੀ ਅਤੇ ਗਹਿਣੇ ਆਪਸ ਵਿੱਚ ਵੰਡ ਲੈਂਦੇ ਹਨ। ਵਾਰਦਾਤ ਤੋਂ ਬਾਅਦ ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚਾ ਦਿੰਦੇ ਹਨ ਅਤੇ ਆਪ ਵੀ ਅਲੱਗ-ਅਲੱਗ ਹੋ ਜਾਂਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋ ਬਾਅਦ ਇਹ ਆਪਣੇ ਪਿੰਡ ਨਹੀ ਜਾਂਦੇ ਹਨ।ਇਹ ਗੈਂਗ ਚੋਰੀ ਕੀਤਾ ਪੈਸਾ/ਗਹਿਣੇ ਬਹੁਤ ਜਲਦੀ ਹੀ ਖੁਰਦ ਬੁਰਦ ਕਰ ਦਿੰਦੇ ਹਨ।ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੋਰੀ ਤੋਰ ਪਰ ਕਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ।
ਇਸ ਕੇਸ ਨੂੰ ਪਟਿਆਲਾ ਪੁਲਿਸ ਨੇ 10 ਦਿਨਾਂ ਵਿੱਚ ਹੀ ਟਰੇਸ ਕਰ ਲਿਆ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਕੈਸ ਦੀ ਬਰਾਮਦਗੀ ਵੀ ਹੋ ਗਈ ਹੈ ਇਸ ਵਾਰਦਾਤ ਵਿੱਚ ਸਾਮਲ ਅੰਤਰਰਾਜੀ ਗੈਂਗ ਮੈਬਰਾਂ ਰਿਤੇਸ਼ ਪੁੱਤਰ ਰਾਜਪਾਲ, ਕ੍ਰਿਸਨ ਪੁੱਤਰ ਰਵੀ ਰਾਜੇਸ ਪੁੱਤਰ ਚੰਦੂ ਲਾਲ ਵਾਸੀਆਨ ਪਿੰਡ ਕੜੀਆਂ ਥਾਣਾ ਬੋਡਾ ਜ਼ਿਲਾ ਰਾਜਗੜ੍ਹ (ਮੱਧ ਪ੍ਰਦੇਸ) ਦੀ ਸਨਾਖਤ ਹੋ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।