ਪਠਾਨਕੋਟ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, ਇੰਡੀਅਨ ਏਅਰਫੋਰਸ ਅਕੈਡਮੀ 'ਚ ਹੋਈ ਸਿਲੈਕਸ਼ਨ (ਵੀਡੀਓ ਵੀ ਦੇਖੋ)
- ਪਰਿਵਾਰ ਚ ਖੁਸ਼ੀ ਦਾ ਮਾਹੌਲ
- ਇਕ ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਮੋਢਿਆਂ ਤੇ ਲਗਨ ਗਿਆ ਏਅਰਫੋਰਸ ਦੀਆਂ ਫੀਤੀਆਂ
ਪਠਾਨਕੋਟ, 14 ਜੂਨ 2024 - ਅੱਜ ਦੀਆਂ ਕੁੜੀਆਂ ਕਿਸੇ ਵੀ ਖਿਤੇ ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫੇਰ ਚਾਹੇ ਉਹ ਦੇਸ਼ ਦੀ ਸਰਕਾਰ ਚ ਉਹਨਾਂ ਦਾ ਯੋਗਦਾਨ ਹੋਵੇ ਜਾਂ ਫੇਰ ਕਿਸੇ ਵੀ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ ਹਰ ਥਾਂ ਤੇ ਧੀਆਂ ਵਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਹੈ ਜਿਥੇ ਇਕ ਪਰਿਵਾਰ ਦੀ ਬੇਟੀ ਵਲੋਂ ਏਅਰਫੋਰਸ ਅਕੈਡਮੀ ਚ ਥਾਂ ਗ਼ਜ਼ਲ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ ਚ ਖੁਸ਼ੀ ਦਾ ਮਾਹੌਲ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/807893997715395
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਧੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਮਿਹਨਤ ਕੀਤੀ ਜਾ ਰਹੀ ਸੀ ਅਤੇ ਇਸ ਬਾਰ ਮੈਰਿਟ ਲਿਸਟ ਚ ਨਾਮ ਆਉਣ ਤੇ ਉਹਨਾਂ ਦੀ ਧੀ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਤੇ ਸਾਨੂੰ ਮਾਣ ਹੈ ਦੂਜੇ ਪਾਸੇ ਜਦ ਇਸ ਸਬੰਧੀ ਏਅਰਫੋਰਸ ਦੀ ਮੈਰਿਟ ਲਿਸਟ ਚ ਆਉਣ ਵਾਲੀ ਹਰਨੂਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਊਨਾ ਕਿਹਾ ਕਿ ਉਹਨਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪਰਿਆਸ ਕੀਤਾ ਜਾ ਰਿਹਾ ਸੀ ਪਰ ਕਾਮਯਾਬੀ ਹੁਣ ਮਿਲੀ ਹੈ ਊਨਾ ਕਿਹਾ ਕਿ ਹੁਣ ਇਕ ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਦੇ ਬਾਅਦ ਉਹਨਾਂ ਦੇ ਮੋਢਿਆਂ ਤੇ ਫਲਾਇੰਗ ਅਫਸਰ ਦੀਆਂ ਫੀਤੀਆਂ ਲਗਨ ਗਿਆ।