ਪਹਿਲੀ ਵਾਰ ਸ਼੍ਰੀ ਰਾਮ ਗੋਬਿੰਦ ਮਹਾਰਾਜ ਹਲਦਵਾਨੀ ਵਾਲੇ ਗੁਰਦਾਸਪੁਰ ਦੀ ਸੰਗਤ ਨੂੰ ਕ੍ਰਿਸ਼ਨ ਕਥਾ ਨਾਲ ਕਰਨਗੇ ਨਿਹਾਲ
24 ਨਵੰਬਰ ਨੂੰ ਸ਼੍ਰੀ ਕ੍ਰਿਸ਼ਨ ਕਥਾ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਡਿਪਟੀ ਕਮਿਸ਼ਨਰ
ਰੋਹਿਤ ਗੁਪਤਾ
ਗੁਰਦਾਸਪੁਰ , 22 ਨਵੰਬਰ 2024- ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸ਼੍ਰੀ ਮਾਤਾ ਸੁਦਰਸ਼ਨ ਮਹਾਰਾਜ ਦੀ ਰਹਿਮਤ ਅਤੇ ਸਤਿਕਾਰਯੋਗ ਤ੍ਰਿਪਤਾ ਦੇਵੀ ਦੇ ਆਸ਼ੀਰਵਾਦ ਨਾਲ ਗੁਰਦਾਸਪੁਰ ਦੀ ਸ਼੍ਰੀ ਹਰੀ ਦਰਬਾਰ ਕਲੋਨੀ ਵਿਖੇ ਵਿਸ਼ਾਲ ਸ਼੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। 24 ਨਵੰਬਰ ਨੂੰ ਕਰਵਾਏ ਜਾਣ ਵਾਲੇ ਇਸ ਸ਼੍ਰੀ ਕ੍ਰਿਸ਼ਨ ਕਥਾ ਸਮਾਗਮ ਵਿੱਚ ਪਰਮ ਸਤਿਕਾਰਯੋਗ ਸ਼੍ਰੀਰਾਮ ਗੋਵਿੰਦ ਜੀ ਮਹਾਰਾਜ ਹਲਦਵਾਨੀ, ਉਤਰਾਖੰਡ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ੍ਰੀ ਕ੍ਰਿਸ਼ਨ ਕਥਾ ਨਾਲ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਕਥਾ 24 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਉਨ੍ਹਾਂ ਨਗਰ ਨਿਵਾਸੀਆਂ ਨੂੰ ਇਸ ਕਥਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪ੍ਰਭੂ ਚਰਨਾਂ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਇਹ ਵੀ ਦੱਸਿਆ ਕਿ ਇਹ ਧਾਰਮਿਕ ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਅਤੇ ਸ਼੍ਰੀ ਹਰਿ ਦਰਬਾਰ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ ।