ਪਿਛਲੇ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਪਾਣੀ ਦੀ ਟੈਂਕੀ ਤੋਂ ਨਹੀਂ ਉਤਰਿਆ ਬਸ ਕੰਡਕਟਰ
- ਪਨਬੱਸ ਅਤੇ ਪੀਅਰਟੀਸੀ ਮੁਲਾਜਿਮ ਜਥੇਬੰਦੀ ਸਮਰਥਨ ਚ ਬਟਾਲਾ ਤੋਂ ਸਰਕਾਰੀ ਬੱਸਾਂ ਦੀ ਹੜਤਾਲ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 10 ਨਵੰਬਰ 2022 - ਬੀਤੇ ਕੱਲ ਤੋਂ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਮਾਹੌਲ ਤਨਾਵਪੂਰਨ ਬਣਾਇਆ ਹੈ ਇਕ ਬੱਸ ਕੰਡਕਟਰ ਪਿਛਲੇ 24 ਘੰਟੇ ਤੋਂ ਉਪਰ ਦੇ ਸਮੇ ਤੋਂ ਡਿਪੋ ਚ ਬਣੀ ਪਾਣੀ ਦੀ ਟੈਂਕੀ ਤੇ ਚੜ ਆਪਣੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕਰ ਰਿਹਾ ਹੈ। ਕੰਡਕਟਰ ਪ੍ਰੀਤਪਾਲ ਸਿੰਘ ਆਪਣੇ ਨਾਲ ਪੈਟਰੋਲ ਦੀ ਬੋਤਲ ਲੈਕੇ ਗਿਆ ਹੈ ਅਤੇ ਉਸ ਵਲੋਂ ਪਾਣੀ ਦੀ ਟੈਂਕੀ ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾਂ ਉਹ ਆਤਮਹੱਤਿਆ ਕਰ ਲਾਵੇਗਾ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਿਛਲੇ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਪਾਣੀ ਦੀ ਟੈਂਕੀ ਤੋਂ ਨਹੀਂ ਉਤਰਿਆ ਬਸ ਕੰਡਕਟਰ (ਵੀਡੀਓ ਵੀ ਦੇਖੋ)
ਮਾਮਲਾ ਹੈ ਕੰਟ੍ਰੈਕਟ ਤੇ ਭਰਤੀ ਪ੍ਰੀਤਪਾਲ ਸਿੰਘ ਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਅਤੇ ਉਸ ਤੋਂ ਬਾਅਦ ਚੈਕਿੰਗ ਸਟਾਫ ਨਾਲ ਬਦਸੁਲਾਕੀ ਕਰਨ ਦੇ ਆਰੋਪ ਤਹਿਤ ਵਿਭਾਗ ਵਲੋਂ ਉਸ ਨੂੰ ਡਿਊਟੀ ਤੋਂ ਫਾਰਗ ਕਰ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ |
ਉਥੇ ਹੀ ਜਿਥੇ ਇਹ ਬੱਸ ਕੰਡਕਟਰ ਦਿਨ ਰਾਤ ਤੋਂ ਟੈਂਕੀ ਤੇ ਚੜ ਆਪਣੀ ਮੰਗ ਤੇ ਅੜਿਆ ਹੈ ਉਥੇ ਹੀ ਅੱਜ ਪਨਬੱਸ ਅਤੇ ਪੀਅਰਟੀਸੀ ਮੁਲਾਜਿਮ ਜਥੇਬੰਦੀ ਵੀ ਉਸਦੇ ਸਮਰਥਨ ਚ ਉਤਰ ਆਈ ਹੈ ਅਤੇ ਦੇ ਡਿਪੋ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਪ੍ਰੀਤਪਾਲ ਸਿੰਘ ਆਊਟ ਸੌਰਸ ਤੇ ਭਰਤੀ ਕੰਡਕਟਰ ਹੈ ਉਹ 1 ਨਵੰਬਰ ਨੂੰ ਚੰਡੀਗੜ੍ਹ ਰੌਟ ਤੇ ਡਿਊਟੀ ਤੇ ਸੀ ਅਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਦੇ ਆਰੋਪ ਹੇਠ ਉਸ ਦੀ ਕੋਈ ਸੁਣਵਾਈ ਕੀਤੇ ਬਿਨਾ ਚੇਕਿੰਗ ਟੀਮ ਵਲੋਂ ਰਿਪੋਰਟ ਕਰ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਜਦਕਿ ਉਹ ਖੁਦ ਨੂੰ ਬੇਕਾਸੁਰ ਸਪਸ਼ਟ ਕਰ ਰਿਹਾ ਹੈ ਅਤੇ ਉਸਦੀ ਮੰਗ ਵੀ ਜਿਆਜਾ ਹੈ ਅਤੇ ਉਹਨਾਂ ਵਲੋਂ ਵੀ ਅੱਜ ਬਟਾਲਾ ਡਿਪੋ ਦੀਆ ਸਾਰੀਆਂ ਬੱਸਾਂ ਬੰਦ ਕਰ ਪੂਰਨ ਤੌਰ ਤੇ ਹੜਤਾਲ ਕੀਤੀ ਗਈ ਹੈ ਅਤੇ ਉਹਨਾਂ ਉਮੀਦ ਜਤਾਈ ਕਿ ਜਲਦ ਵਿਭਾਗ ਦੇ ਆਲਾ ਅਧਿਕਾਰੀ ਉਹਨਾਂ ਦੀ ਮੰਗ ਨੂੰ ਗੰਭੀਰ ਲੈਣ ਜੇਕਰ ਐਸਾ ਨਾ ਹੋਇਆ ਤਾ ਪੰਜਾਬ ਦੇ ਹੋਰਨਾਂ ਡਿਪੋਆ ਦੀਆ ਬੱਸਾਂ ਵੀ ਬੰਦ ਕਰ ਸੰਗਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |