ਬੱਸਾਂ ਨਾ ਰੁਕਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਬੱਸਾਂ ਰੋਕ ਦਿੱਤੀ ਜਾ ਰਹੀ ਹੈ ਵਾਰਨਿੰਗ
ਲੁਧਿਆਣਾ ,4 ਅਪ੍ਰੈਲ 2023 : ਚੰਡੀਗੜ੍ਹ ਹਾਈਵੇ ਤੇ ਪੈਂਦੇ ਪਿੰਡ ਨੀਲੋਂ ਵਿਖੇ ਇਲਾਕਾ ਨਿਵਾਸੀਆਂ ਅਤੇ ਕਿਸਾਨ ਯੂਨੀਅਨ ਵਲੋ ਬੱਸਾ ਨੂੰ ਰੋਕ ਕੇ ਬੱਸ ਅੱਡੇ ਤੇ ਰੁਕਣ ਲਈ ਸਮਜਾਇਆ ਗਿਆ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਹ ਨੀਲੋਂ ਬੱਸ ਅੱਡੇ ਤੇ ਨਾ ਹੀ ਸਵਾਰੀ ਉਤਾਰਦੇ ਅਤੇ ਨਾ ਹੀ ਸਵਾਰੀ ਝੜਾਓਂਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਅੱਜ ਇਹ ਕਦਮ ਚੁੱਕਿਆ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਿੰਡ ਦੇ ਬੱਸ ਅੱਡੇ 'ਤੇ ਨਹੀਂ ਰੋਕਦੇ ਸੀ ਕੋਈ ਬੱਸ, ਤੰਗ ਆਏ ਲੋਕਾਂ ਲਿਆ ਐਕਸ਼ਨ, ਫਿਰ ਜੋ ਹੋਇਆ... (ਵੀਡੀਓ ਵੀ ਦੇਖੋ)
ਜਿਸ ਕਾਰਨ ਉਹਨਾਂ ਨੂੰ ਅੱਜ ਜਿਸ ਜਿਸ ਬੱਸ ਵਿੱਚੋ ਸਵਾਰੀਆ ਨੂੰ ਜਲੀਲ ਕਰ ਉਤਾਰਿਆ ਗਿਆ ਉਸ ਉਸ ਬੱਸ ਨੂੰ ਰੋਕ ਸਵਾਰੀਆ ਨੂੰ ਦੂਸਰੀ ਬੱਸ ਵਿੱਚ ਬਿਠਾਦਿੱਤਾ ਗਿਆ।
ਬਾਕੀ ਬੱਸਾ ਨੂੰ ਰੋਕ ਚੇਤਾਵਨੀ ਦਿੱਤੀ ਗਈ ਕਿ ਬੱਸ ਨੂੰ ਨੀਲੋਂ ਬੱਸ ਅੱਡੇ ਤੇ ਰੋਕਿਆ ਜਾਵੇ ਤੇ ਸਵਾਰੀਆ ਚੜਾਈਆ ਤੇ ਉਤਾਰੀਆ ਜਾਣ।
ਮੌਕੇ ਤੇ ਹੀ ਅਸੀਂ ਵਰਿਆਮ ਸਿੰਘ ਵੱਲੋਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਪਰੰਤੂ ਪ੍ਰਦਰਸ਼ਨ ਕਾਰੀਆ ਦਾ ਇਹ ਕਹਿਣਾਂ ਹੈ ਕਿ ਨੀਲੋਂ ਬੱਸਾਂ ਅੱਡਾ ਕਾਗਜਾਂ ਵਿੱਚ ਵੀ ਮਨਜ਼ੂਰ ਹੈ ਪਰੰਤੂ ਬੱਸਾਂ ਵਾਲੇ ਅਪਣੀ ਮਰਜ਼ੀ ਕਰਦੇ ਹਨ ਅਤੇ ਨੀਲੋਂ ਦੀ ਸਵਾਰੀ ਨਾਂ ਤਾਂ ਉਤਾਰ ਦੇ ਹਨ ਅਤੇ ਨਾਂ ਹੀ ਸਵਾਰੀ ਚੜ੍ਹਾਉਂਦੇ ਹਨ।
ਡੀਐਸਪੀ ਵੱਲੋਂ ਵੀ ਕਿਹਾ ਗਿਆ ਕਿ ਜਦ ਅੱਧਾ ਮਨਜ਼ੂਰ ਹੈ ਤਾਂ ਬੱਸਾ ਕਿਉਂ ਨਹੀ ਰੁਕਦੀਆਂ ।