ਪੰਜਾਬ ਫਿਰ ਹੋਇਆ ਸ਼ਰਮਸ਼ਾਰ; ਲੁੱਟ ਲਿਆ ਸੇਬਾਂ ਦਾ ਟਰੱਕ !, ਪੁਲਿਸ ਨੇ ਸੇਬਾਂ ਦੇ ਡੱਬੇ ਲੁੱਟਣ ਵਾਲਿਆਂ 'ਤੇ ਕੀਤਾ ਪਰਚਾ ਦਰਜ
ਚੰਡੀਗੜ੍ਹ, 4 ਦਸੰਬਰ 2022 - ਵਾਇਰਲ ਹੋਈ ਵੀਡੀਓ ਰਾਹੀਂ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਸਰਹਿੰਦ ਜੀ.ਟੀ.ਰੋਡ 'ਤੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਨਾਲ ਭਰੇ ਟਰੱਕ ਤੋਂ ਬਾਅਦ ਹੀ ਰਾਹਗੀਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੇ ਬਡਾਲੀ ਆਲਾ ਸਿੰਘ ਪੁਲਿਸ ਵਲੋਂ ਟਰੱਕ 'ਚ ਫਸੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਫਿਰ ਹੋਇਆ ਸ਼ਰਮਸ਼ਾਰ; ਲੁੱਟ ਲਿਆ ਸੇਬਾਂ ਦਾ ਟਰੱਕ !, ਪੁਲਿਸ ਨੇ ਸੇਬਾਂ ਦੇ ਡੱਬੇ ਲੁੱਟਣ ਵਾਲਿਆਂ 'ਤੇ ਕੀਤਾ ਪਰਚਾ ਦਰਜ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈਕੇ ਬਿਹਾਰ ਜਾ ਰਿਹਾ ਟਰੱਕ ਪਿੰਡ ਰਾਜਿੰਦਰਗੜ੍ਹ ਨੇੜੇ ਪੁੱਜਾ ਤਾਂ ਦੂਜੇ ਵਾਹਨ ਨੂੰ ਬਚਾਉਂਦੇ ਹੋਏ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਰਾਹਗੀਰਾਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਇੱਥੋਂ ਤੱਕ ਕਿ ਕਈ ਹੋਰ ਵਾਹਨ ਚਾਲਕਾਂ ਨੇ ਵੀ 1200 ਦੇ ਕਰੀਬ ਸੇਬਾਂ ਦੇ ਡੱਬੇ ਲੁੱਟ ਲਏ।
ਇਸ ਸਬੰਧੀ ਬਸੀ ਪਠਾਣਾ ਦੇ ਡੀਐਸਪੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟੇ, ਉਹ ਸ਼ਰਮਨਾਕ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਤੋਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਅਤੇ ਭਵਿੱਖ 'ਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।
=========================================================
ਕੋਈ ਇਨਸਾਨੀਅਤ ਨਹੀਂ ਬਚੀ! ਹਾਦਸੇ ਤੋਂ ਬਾਅਦ ਡਰਾਈਵਰ ਦੁਖੀ, ਲੋਕ ਲੁੱਟ ਕੇ 1200 ਸੇਬਾਂ ਦੇ ਡੱਬੇ ਲੈ ਗਏ
- ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਕੀਤਾ ਗਿਆ ਟਵੀਟ
- ਹੈਰਾਨੀ ਦੀ ਗੱਲ ਇਹ ਹੈ ਕਿ ਜ਼ਖਮੀ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਇੱਥੇ ਆਉਣ ਵਾਲੇ ਲੋਕ ਸੇਬਾਂ ਦੀਆਂ 1200 ਪੇਟੀਆਂ ਚੁੱਕ ਕੇ ਲੈ ਗਏ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਸੇਬ ਦੇ ਡੱਬੇ ਚੁੱਕ ਰਹੇ ਲੋਕਾਂ ਦੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ, ਜਿਨ੍ਹਾਂ ਨੂੰ ਸਥਾਨਕ ਪੁਲਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਦੀਪਕ ਗਰਗ
ਫਤਿਹਗੜ੍ਹ ਸਾਹਿਬ 4 ਦਸੰਬਰ 2022 - ਫਤਿਹਗੜ੍ਹ ਸਾਹਿਬ, ਪੰਜਾਬ ਦੇ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕਿਨਾਰੇ ਪਲਟ ਗਏ ਟਰੱਕ ਵਿੱਚੋਂ ਕੁਝ ਸਥਾਨਕ ਲੋਕਾਂ ਅਤੇ ਹੋਰ ਰਾਹਗੀਰਾਂ ਨੇ ਸੇਬਾਂ ਦੀਆਂ 1200 ਪੇਟੀਆਂ ਚੁੱਕ ਲਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਖਮੀ ਡਰਾਈਵਰ ਦੀ ਦੇਖਭਾਲ ਕਰਨ ਦੀ ਬਜਾਏ ਲੋਕਾਂ ਨੇ ਸੇਬ ਦੇ ਡੱਬੇ ਚੁੱਕਣੇ ਜ਼ਰੂਰੀ ਸਮਝੇ। ਇਸ ਮੌਕੇ ਕੁਝ ਲੋਕਾਂ ਨੇ ਸੇਬ ਦੇ ਡੱਬੇ ਚੁੱਕ ਰਹੇ ਲੋਕਾਂ ਦੀਆਂ ਤਸਵੀਰਾਂ ਵੀ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਈਆਂ।
ਕੀ ਇਹ ਪੰਜਾਬ ਹੈ, ਏਨੀ ਬੇਇਨਸਾਫ਼ੀ
ਲੋਕਾਂ ਦੀ ਲੁੱਟ-ਖਸੁੱਟ ਨੂੰ ਦੇਖ ਕੇ ਜ਼ਖਮੀ ਡਰਾਈਵਰ ਨੇ ਆਲੇ-ਦੁਆਲੇ ਖੜ੍ਹੇ ਕੁਝ ਲੋਕਾਂ ਨੂੰ ਕਿਹਾ ਕਿ ਇੰਨੀ ਬੇਇਨਸਾਫੀ, ਕੀ ਇਹ ਪੰਜਾਬ ਹੈ। ਜਿੱਥੇ ਲੋਕ ਚੋਰੀ ਦਾ ਇਕ ਸੇਬ ਖਾਣਾ ਗੁਨਾਹ ਸਮਝਦੇ ਹਨ, ਪਰ ਕਿਸੇ ਨੂੰ ਇੰਨਾ ਨੁਕਸਾਨ ਪਹੁੰਚਾਉਣ 'ਤੇ ਲੋਕਾਂ ਨੇ ਇਕ ਮਿੰਟ ਲਈ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਟਰੱਕ ਵਿੱਚ ਸੇਬਾਂ ਦੇ 1260 ਦੇ ਕਰੀਬ ਡੱਬੇ ਸਨ ਪਰ ਕੋਈ ਦੱਸੇ ਕਿ ਇੱਥੇ ਇੱਕ ਵੀ ਡੱਬਾ ਬਚਿਆ ਹੈ।
ਡਰਾਈਵਰ ਨੇ ਕਿਹਾ ਕਿ ਮੈਂ ਵਪਾਰੀ ਨੂੰ ਕੀ ਜਵਾਬ ਦੇਵਾਂਗਾ, ਮੈਂ ਕੀ ਕਹਾਂਗਾ ਕਿ ਲੋਕ ਮੇਰਾ ਸਾਮਾਨ ਲੈ ਗਏ ਹਨ। ਮੈਂ ਵਪਾਰੀ ਨੂੰ ਕੀ ਸਬੂਤ ਦੇਵਾਂ ਕਿ ਮੇਰਾ ਮਾਲ ਚੋਰੀ ਹੋ ਗਿਆ ਹੈ। ਡਰਾਈਵਰ ਨੇ ਦੱਸਿਆ ਕਿ ਉਸ ਦੇ ਟਰੱਕ ਵਿੱਚੋਂ ਸਿਰਫ਼ 100 ਦੇ ਕਰੀਬ ਡੱਬੇ ਹੀ ਬਾਹਰ ਨਿਕਲੇ ਸਨ ਪਰ ਲੋਕਾਂ ਨੇ ਸਾਰੀ ਗੱਡੀ ਖਾਲੀ ਕਰ ਦਿੱਤੀ। ਇਸ ਦੌਰਾਨ ਟਰੱਕ ਡਰਾਈਵਰ ਨੇ ਲੋਕਾਂ ਨੂੰ ਪ੍ਰਾਰਥਨਾ ਕੀਤੀ ਅਤੇ ਮੌਕੇ ਦੀ ਵੀਡੀਓ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਗਵਾਹ ਵੀ ਬਣਾਇਆ।
ਜ਼ਖਮੀ ਡਰਾਈਵਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ,
ਜ਼ਖਮੀ ਟਰੱਕ ਡਰਾਈਵਰ ਨੇ ਸਥਾਨਕ ਪੁਲਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੇਬਾਂ ਦੀਆਂ 1200 ਤੋਂ ਵੱਧ ਪੇਟੀਆਂ ਚੋਰੀ ਹੋ ਗਈਆਂ ਹਨ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੇਸ ਦਰਜ ਕਰਕੇ ਸੇਬ ਦੀਆਂ ਪੇਟੀਆਂ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੇਸ ਦਰਜ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਮਾਮਲੇ ਦੀ ਗੰਭੀਰਤਾ ਅਤੇ ਨੁਕਸਾਨ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਸੇਬ ਚੋਰੀ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਮੌਕੇ 'ਤੇ ਖਿੱਚੀਆਂ ਗਈਆਂ ਤਸਵੀਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਟਰਾਂਸਪੋਰਟਰ ਦੇ ਹੋਏ ਨੁਕਸਾਨ ਅਤੇ ਜ਼ਖ਼ਮੀ ਡਰਾਈਵਰ ਨੂੰ ਮੁਆਵਜ਼ਾ ਮਿਲਣ ਦੀ ਉਮੀਦ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ਦਾ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਾ ਹੈ।