ਪੰਜਾਬ ਭਰ ’ਚ ਟੈਂਪੂ ਯੂਨੀਅਨਾਂ ਜੁਗਾੜੂ ਰੇਹੜਿਆਂ ਨੂੰ ਬੰਦ ਕਰਵਾਉਣ ਲਈ ਆਈਆਂ ਸੜਕਾਂ ’ਤੇ
- ਸਮਰਾਲਾ ਵਿਖੇ ਵੀ ਸਵੇਰ ਤੋਂ ਘੁਲਾਲ ਟੋਲ ਪਲਾਜਾ ਵਿਖੇ ਵੱਡੀ ਗਿਣਤੀ ਵਿੱਚ ਟੈਂਪੂ ਅਤੇ ਜੀਪ ਚਾਲਕਾਂ ਵੱਲੋਂ ਧਰਨਾ ਲਾਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਕੀਤਾ ਬੰਦ
ਸਮਰਾਲਾ, 12 ਜੁਲਾਈ 2022 - ਪੰਜਾਬ ਵਿੱਚ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਜੁਗਾੜੂ ਰੇਹੜਿਆਂ ਨੂੰ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਆਲ ਪੰਜਾਬ ਟੈਂਭੂ ਯੂਨੀਅਨ ਦੇ ਸੱਦੇ ’ਤੇ ਸਮਰਾਲਾ ਵਿਖੇ ਸਵੇਰ ਤੋਂ ਘੁਲਾਲ ਟੋਲ ਪਲਾਜਾ ਵਿਖੇ ਵੱਡੀ ਗਿਣਤੀ ਵਿੱਚ ਟੈਂਪੂ ਅਤੇ ਜੀਪ ਚਾਲਕਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਅਤੇ ਲੁਧਿਆਣਾ ਚੰਡੀਗੜ੍ਹ ਹਾਈਵੇ ਪੂਰਣ ਤੌਰ ਤੇ ਬੰਦ ਕਰ ਦਿੱਤਾ ਗਿਆ ਉਨਾਂ ਦੀ ਮੰਗ ਹੈ, ਕਿ ਸਰਕਾਰ ਇਨਾਂ ਜੁਗਾੜੂ ਮੋਟਰਸਾਈਕਲ ਰੇਹੜਿਆਂ ’ਤੇ ਤੁਰੰਤ ਸਖ਼ਤੀ ਨਾਲ ਪਾਬੰਦੀ ਲਾਕੇ ਇਨਾਂ ਨੂੰ ਬੰਦ ਕਰਵਾਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਭਰ ’ਚ ਟੈਂਪੂ ਯੂਨੀਅਨਾਂ ਜੁਗਾੜੂ ਰੇਹੜਿਆਂ ਨੂੰ ਬੰਦ ਕਰਵਾਉਣ ਲਈ ਆਈਆਂ ਸੜਕਾਂ ’ਤੇ (ਵੀਡੀਓ ਵੀ ਦੇਖੋ)
ਟੋਲ ਪਲਾਜਾ ਵਿਖੇ ਲਗਾਏ ਗਏ ਧਰਨੇ ਵਿੱਚ ਟੈਂਪੂ ਯੂਨੀਅਨ (ਛੋਟਾ ਹਾਥੀ) ਸਮਰਾਲਾ, ਟੈਂਪੂ ਯੂਨੀਅਨ ਮਾਛੀਵਾੜਾ, ਟੈਂਪੂ ਯੂਨੀਅਨ ਦੋਰਾਹਾ ਅਤੇ ਟੈਂਪੂ ਯੂਨੀਅਨ ਖਮਾਣੋਂ ਸ਼ਾਮਲ ਹੈ। ਇਸ ਤੋਂ ਇਲਾਵਾ ਜੀਪ ਪਿਕਅੱਪ ਅਤੇ ਟਾਟਾ ਏਂਸ ਗੱਡੀਆਂ ਦੇ ਚਾਲਕ ਵੀ ਇਸ ਧਰਨੇ ਵਿੱਚ ਸ਼ਾਮਲ ਹਨ। ਇਸ ਮੌਕੇ ਗੱਲਬਾਤ ਕਰਦਿਆ ਟੈਂਪੂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੁਗਾੜ ਰੇਹੜਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ ਹੈ।
ਲੋਕਾਂ ਲਈ ਜਾਨ ਦਾ ਖੋਅ ਬਣੇ ਇਹ ਜੁਗਾੜੂ ਰੇਹੜੇ ਸਰਕਾਰ ਨੂੰ ਟੈਕਸ ਭਰ ਰਹੇ ਲੱਖਾਂ ਟੈਂਪੂ ਚਾਲਕਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਵੀ ਸੱਟ ਮਾਰ ਰਹੇ ਹਨ। ਇਸ ਲਈ ਪੰਜਾਬ ਭਰ ਦੀਆਂ ਟੈਂਪੂ ਯੂਨੀਅਨਾਂ ਵੱਲੋਂ ਇਨਾਂ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਆਰੰਭ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਇਹ ਪੰਜਾਬ ਦੀਆਂ ਸੜਕਾਂ ’ਤੇ ਚੱਲਣੇ ਬੰਦ ਨਹੀਂ ਹੋ ਜਾਂਦੇ ਉਨਾਂ ਦਾ ਸੰਘਰਸ਼ ਜਾਰੀ ਰਹੇਗਾ।