ਪਤੰਗ ਫੜਦਾ ਬੱਚਾ 66ਕੇ ਵੀ ਸਟੇਸ਼ਨ ਵਿੱਚ ਵੜ ਕੇ ਹਾਈ-ਵੋਲਟੇਜ ਬਿਜਲੀ ਸਪਲਾਈ ਨਾਲ ਝੁਲਸਿਆ
ਰੋਹਿਤ ਗੁਪਤਾ
ਗੁਰਦਾਸਪੁਰ ,10 ਦਸੰਬਰ 2022 : ਬਟਾਲਾ ਵਿਖੇ 12 ਸਾਲ ਦਾ ਬੱਚਾ ਪਤੰਗ ਫੜਦੇ ਬਟਾਲਾ ਦੇ ਮੈਨ 66 ਕੇਵੀ ਬਿਜਲੀ ਸਬ ਸਟੇਸ਼ਨ ਵਿਚ ਵੜ ਗਿਆ। ਉਥੇ ਹੀ ਉਕਤ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਚ ਆਉਣ ਦੇ ਚਲਦੇ , 80 ਫੀਸਦੀ ਝੁਲਸ ਗਿਆ|
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਤਗ ਫੜਦਾ ਬੱਚਾ 66ਕੇ ਵੀ ਸਟੇਸ਼ਨ ਵਿੱਚ ਵੜ ਕੇ ਹਾਈ ਵੋਲਟੇਜ ਬਿਜਲੀ ਸਪਲਾਈ ਨਾਲ ਝੁਲਸਿਆ (ਵੀਡੀਓ ਵੀ ਦੇਖੋ)
ਬਿਜਲੀ ਸਬ ਸਟੇਸ਼ਨ ਤੇ ਤੈਨਾਤ ਬਿਜਲੀ ਬੋਰਡ ਦੇ ਮੁਲਾਜਿਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੇ ਸਨ ਕਿ ਅਚਾਨਕ ਮੇਨ ਸਪਲਾਈ ਵਾਲੇ ਏਰੀਆ ਚੋ ਬਲਾਸਟ ਦੀ ਅਵਾਜ ਆਈ ਅਤੇ ਬਿਜਲੀ ਬੰਦ ਹੋ ਗਈ ਅਤੇ ਜਦ ਉਹਨਾਂ ਉਥੇ ਜਾਕੇ ਦੇਖਿਆ ਤਾ ਇਕ ਬੱਚਾ ਮੇਨ ਸਪਲਾਈ ਵਾਲੀ ਥਾਂ ਤੇ ਝੁਲਸ ਰਿਹਾ ਸੀ ਅਤੇ ਉਹਨਾਂ ਅਤੇ ਉਥੇ ਮਜੂਦ ਸਟਾਫ ਵਲੋਂ ਪਹਿਲਾ ਅੱਗ ਬੁਝਾਈ ਅਤੇ ਐਮਬੂਲੈਂਸ ਨੂੰ ਵੀ ਫੋਨ ਕੀਤਾ ਲੇਕਿਨ ਐਮਬੂਲੈਂਸ ਨਹੀਂ ਆਈ ਜਿਸ ਦੇ ਚਲਦੇ ਉਹ ਆਪਣੀ ਪ੍ਰਾਈਵੇਟ ਗੱਡੀ ਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਚ ਲੈਕੇ ਆਏ ਹਨ ਜਿਥੇ ਬੱਚੇ ਹੀ ਹਾਲਤ ਨਾਜ਼ੁਕ ਹੈ ਉਥੇ ਹੀ ਬੱਚੇ ਦੀ ਪਹਿਚਾਣ ਅਜੇਪਾਲ ਵਾਸੀ ਸਿੰਬਲ ਚੋਕ ਬਟਾਲਾ ਵਜੋਂ ਹੋਈ ਹੈ ਅਤੇ ਬੱਚੇ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ ਜਦਕਿ ਬਿਜਲੀ ਬੋਰਡ ਦੇ ਮੁਲਾਜਿਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਏਰੀਆ ਚ ਬੱਚਾ ਪਹੁਚਿਆ ਉਥੇ ਕੋਈ ਰਾਹਗੀਰ ਨਹੀਂ ਜਾ ਸਕਦਾ ਲੇਕਿਨ ਬੱਚਾ ਉਥੇ ਕਿਵੇਂ ਪਹੁਚ ਗਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ |
ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਅਮਨਦੀਪ ਕੌਰ ਨੇ ਦੱਸਿਆ ਕਿ ਜੋ ਅਜੇਪਾਲ ਉਮਰ 12 ਸਾਲ ਦ ਬੱਚਾ ਬੁਰੀ ਤਰ੍ਹਾਂ ਝੁਲਸਿਆ ਹੋਈ ਹਾਲਾਤ ਚ ਉਹਨਾਂ ਦੇ ਹਸਪਤਾਲ ਚ ਇਲਾਜ ਲਈ ਆਇਆ ਹੈ ਜਦਕਿ ਹਾਲਤ ਗੰਭੀਰ ਹੈ ਅਤੇ ਜਿਸ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ |