ਬਠਿੰਡਾ ਮਿਲਟਰੀ ਸਟੇਸ਼ਨ ਫ਼ਾਈਰਿੰਗ ਦਾ ਸੁਰਾਗ ਮਿਲਿਆ, ਛੇਤੀ ਹੀ ਹੋਰ ਖੁਲਾਸੇ ਦੇ ਆਸਾਰ
ਚੰਡੀਗੜ੍ਹ, 16 ਅਪ੍ਰੈਲ 2023- ਪਿਛਲੇ ਦਿਨੀਂ ਬਠਿੰਡਾ ਕੈਂਟ ਦੇ ਮਿਲਟਰੀ ਸਟੇਸ਼ਨ ਵਿਚ ਹੋਈ ਫਾਈਰਿੰਗ ਅਤੇ ਚਾਰ ਫ਼ੌਜੀ ਜਵਾਨਾਂ ਦੀ ਗੋਲੀ ਨਾਲ ਹੋਈ ਮੌਤ ਬਾਰੇ ਇਹ ਪਤਾ ਲੱਗਾ ਹੈ ਕਿ, ਪੜਤਾਲ ਕਰ ਰਹੀਆਂ ਟੀਮਾਂ ਨੂੰ ਇਸ ਵਾਰਦਾਤ ਦਾ ਸੁਰਾਗ ਮਿਲ ਗਿਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਦੀ ਪਛਾਣ ਵੀ ਕਰ ਲਈ ਗਈ ਹੈ, ਜੋ ਕਿ ਮਿਲਟਰੀ ਸਟੇਸ਼ਨ ਦੇ ਅੰਦਰ ਹੀ ਤੈਨਾਤ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ- ਬਠਿੰਡਾ: ਮਿਲਟਰੀ ਸਟੇਸ਼ਨ ’ਚ ਚੱਲੀਆਂ ਗੋਲੀਆਂ, 4 ਮੌਤਾਂ --- ਬਠਿੰਡਾ ਫ਼ਾਈਰਿੰਗ: 4 ਫ਼ੌਜੀਆਂ ਦੀ ਮੌਤ ਦੀ ਪੁਸ਼ਟੀ, ਪੜ੍ਹੋ ਵੇਰਵੇ
ਬਾਬੂਸ਼ਾਹੀ ਦੀ ਭਰੋਸੇਯੋਗ ਜਾਣਕਾਰੀ ਅਨੁਸਾਰ, ਦੋਸ਼ੀ ਨੂੰ ਫ਼ੌਜੀ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਹ ਵੀ ਸੰਕੇਤ ਮਿਲੇ ਹਨ ਕਿ, ਹਮਲਾਵਰ ਦੋ ਨਹੀਂ, ਸਗੋਂ ਇੱਕ ਹੀ ਸੀ ਅਤੇ ਹੋ ਸਕਦਾ ਹੈ ਕਿ, ਜਾਂਚ ਨੂੰ ਕੁਰਾਹੇ ਪਾਉਣ ਲਈ ਦੋ ਹਮਲਾਵਰਾਂ ਦੀ ਗੱਲ ਚਲਾਈ ਗਈ ਹੋਵੇ। ਸੰਭਾਵਨਾ ਹੈ ਕਿ ਛੇਤੀ ਹੀ ਫ਼ੌਜੀ ਅਫ਼ਸਰ ਅਤੇ ਬਠਿੰਡਾ ਦੇ ਪੁਲਿਸ ਅਧਿਕਾਰੀ ਇਸ ਬਾਰੇ ਸਰਕਾਰੀ ਤੌਰ ਤੇ ਖੁਲਾਸਾ ਕਰ ਸਕਦੇ ਹਨ।
ਇਹ ਵੀ ਪੜ੍ਹੋ- ਬਠਿੰਡਾ ਫ਼ਾਈਰਿੰਗ: ਮੈਗਜ਼ੀਨ ਸਮੇਤ ਇੰਸਾਸ ਰਾਈਫਲ ਬਰਾਮਦ
ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਖ਼ਸ਼ ਦਾ ਇਸ ਘਟਨਾ ਪਿੱਛੇ ਕੀ ਮਕਸਦ ਸੀ ਅਤੇ ਕਿਉਂ ਉਸ ਨੇ ਇੰਨੀਂ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਂਚ ਕਰ ਰਹੇ ਫ਼ੌਜੀ ਤੇ ਪੁਲਿਸ ਅਫ਼ਸਰ ਪੜ੍ਹਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਦੇ ਸਕਦੇ ਹਨ। ਜਾਂਚ ਦੌਰਾਨ ਹੁਣ ਤੱਕ ਇਹ ਵੀ ਗੱਲ ਸਾਹਮਣੇ ਆ ਗਈ ਹੈ ਕਿ, ਇਹ ਨਾ ਹੀ ਇਹ ਅੱਤਵਾਦੀ ਘਟਨਾ ਸੀ ਅਤੇ ਨਾ ਹੀ ਇਹ ਹਮਲਾ ਕੋਈ ਬਾਹਰੋਂ ਹੋਇਆ ਸੀ।
ਇਹ ਵੀ ਪੜ੍ਹੋ- ਬਠਿੰਡਾ ਫਾਈਰਿੰਗ: FIR ਸਾਹਮਣੇ ਆਉਣ 'ਤੇ ਫਾਇਰਿੰਗ 'ਚ ਆਇਆ ਨਵਾਂ ਮੋੜ, ਚਿੱਟੇ ਕੁੜਤੇ-ਪਜ਼ਾਮੇ 'ਚ ਆਏ ਸਨ ਹਮਲਾਵਰ