- ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜ੍ਹਨ : ਬੈਂਸ
ਲੁਧਿਆਣਾ, 27 ਸਤੰਬਰ 2020 - 22 ਸਾਲਾ ਗੱਠਜੋੜ ਟੁੱਟਣ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਤੋੜ-ਵਿਛੋੜੇ ਬਾਰੇ ਗੱਲ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠ-ਜੋੜ ਇਸ ਲਈ ਤੋੜਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਵਿੱਚ ਕੋਈ ਸੁਣਵਾਈ ਨਹੀਂ ਸੀ, ਭਾਜਪਾ ਕਿਸੇ ਵੀ ਮਸਲੇ ਉੱਤੇ ਅਕਾਲੀ ਦਲ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਨਹੀਂ ਸੀ ਸਮਝਦੀ।
ਬੈਂਸ ਨੇ ਕਿਹਾ ਕਿ ਭਾਜਪਾ ਇਹ ਭਲੀਭਾਂਤ ਜਾਣਦੀ ਸੀ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਕੇਵਲ ਤੇ ਕੇਵਲ ਵਜ਼ੀਰੀ ਵਾਸਤੇ ਭਾਜਪਾ ਨਾਲ ਗਠਜੋੜ ਰੱਖ ਰਿਹਾ, ਇਨ੍ਹਾਂ ਨੂੰ ਕੁਝ ਵੀ ਪੁੱਛਣ ਦੀ ਜਰੂਰਤ ਨਹੀਂ। ਸੁਖਬੀਰ ਬਾਦਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋਏ ਕਹਿ ਰਹੇ ਨੇ ਕਿ ਇੱਕ ਬੜਾ ਵੱਡਾ ਐਟਮ ਬੰਬ ਭਾਜਪਾ ਤੇ ਡਿੱਗਾ ਹੈਂ। ਬੈਂਸ ਨੇ ਕਿਹਾ ਕਿ ਜੇ ਇਹ ਸਮਝਦੇ ਨੇ ਕਿ ਅਕਾਲੀ ਦਲ ਦਾ ਬੜਾ ਵੱਡਾ ਆਧਾਰ ਹੈ ਤਾਂ ਇਹ ਦੋਵੇਂ ਮੀਆਂ-ਬੀਵੀ ਮੈਂਬਰ ਪਾਰਲੀਮੈਂਟ ਦੀ ਸੀਟ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨ। ਕਿਉਂਕਿ 2019 ਵਿੱਚ ਮੋਦੀ ਦੀ ਲਹਿਰ ਕਰਕੇ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀਜੇਪੀ ਦੀ ਪੰਜਾਬ ਇਕਾਈ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਖੜਨ ਅਤੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਦਿਆ ਮੋਦੀ ਨਾਲ ਗੱਲ ਕਰਕੇ ਕਿਸਾਨ ਅਤੇ ਮਜ਼ਦੂਰ ਮਾਰੂ ਕਾਨੂੰਨ ਨੂੰ ਵਾਪਸ ਕਰਵਾਉਣ।
ਜੇ ਪੰਜਾਬ ਦੀ ਅਸਲੀ ਤਸਵੀਰ ਜੋ ਬਾਦਲ ਪਰਿਵਾਰ ਆਪਣੀਆਂ ਸੁਖ ਸਹੂਲਤਾਂ ਕਰਕੇ ਬੀਜੇਪੀ ਹਾਈਕਮਾਨ ਤੱਕ ਨਹੀਂ ਪਹੁੰਚਾ ਸਕਿਆ ਉਹ ਪਹੁੰਚਾਉਣ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਰੇ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਲ਼ੇ ਕਨੂੰਨਾਂ ਖਿਲਾਫ਼ ਇਕੱਠੀਆਂ ਹੋ ਕੇ ਸੜਕਾਂ ਤੇ ਆ ਗਈਆਂ ਤਾਂ ਇਨ੍ਹਾਂ ਪਾਸ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਬੈਂਸ ਨੇ ਕਿਹਾ ਕਿ ਬਾਦਲਾਂ ਨੇ ਇਹ ਆਖਰੀ ਪੱਤਾ ਖੇਡਿਆ ਹੈ।
ਬਾਦਲ ਪਰਿਵਾਰ ਵੱਲੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਦਾ ਵਜ਼ਾਰਤ ਤੋਂ ਅਸਤੀਫਾ ਦੇਣਾ ਅਤੇ ਫਿਰ ਭਾਜਪਾ ਨਾਲੋਂ ਪੁਰਾਣੀ ਦੋਸਤੀ ਤੋੜਨਾ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ। ਇੱਕ ਸਵਾਲ ਦੇ ਜਵਾਬ ਵਿੱਚ ਸਿਮਰਜੀਤ ਬੈਂਸ ਨੇ ਕਿਹਾ ਕਿ ਜੋ ਬੀਤੇ ਸਮੇਂ ਦੌਰਾਨ ਹਰਿਆਣੇ ਵਿਚ ਬਾਦਲ ਪਰਿਵਾਰ ਦੇ ਨਜ਼ਦੀਕੀ ਚੌਟਾਲਾ ਪਰਵਾਰ ਨਾਲ ਹੋਇਆ ਸੀ ਉਹੀ ਕੁਝ ਆਉਣ ਵਾਲੇ ਸਮੇਂ ਵਿੱਚ ਬਾਦਲ ਪਰਿਵਾਰ ਨਾਲ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕੇ 2022 ਦੀਆਂ ਇਲੈਕਸ਼ਨਾਂ ਵਿੱਚ ਬਾਦਲ ਅਕਾਲੀ ਦਲ ਦਾ ਭੋਗ ਪੈ ਜਾਵੇਗਾ ਕਿਉਂਕਿ ਇਸ ਕਾਲੀ-ਦਲ ਨੇ ਸੱਤਾ ਵਿੱਚ ਰਹਿੰਦੇਆਂ ਮਾਫੀਆ ਰਾਜ ਤੋਂ ਸਿਵਾ ਹੋਰ ਕੁੱਝ ਨਹੀਂ ਕੀਤਾ ਅਤੇ ਰਹਿੰਦੀ ਖੂੰਹਦੀ ਕਸਰ ਕੇਂਦਰ ਵਿਚ ਵਜ਼ੀਰੀ ਲੈ ਕੇ ਕਿਸਾਨਾਂ ਅਤੇ ਮਜ਼ਦੂਰਾਂ ਖਿਲਾਫ ਬਣੇ ਕਾਲੇ ਕਾਨੂੰਨਾ ਲਈ ਹਾਮੀ ਭਰ ਕੇ ਕੱਢ ਦਿੱਤੀ। ਲੋਕ ਇਨਸਾਫ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਪਛਮੀ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ ਪਾਰਟੀ ਵੱਲੋਂ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਵਾਰਡ ਪ੍ਰਧਾਨ ਨਿਯੁਕਤ ਕੀਤੇ ਗਏ, ਨਵੇਂ ਨਿਯੁਕਤ ਹੋਏ ਵਾਰਡ ਪ੍ਰਧਾਨ 70 ਤੋਂ ਜਗਦੀਪ ਸਿੰਘ, 71 ਤੋੋਂ ਜਗਤਾਰ ਸਿੰਘ, 73 ਤੋਂ ਕੁਲਦੀਪ ਸਿੰਘ, 74 ਤੋੋਂ ਰੁਪਿੰਦਰ ਸਿੰਘ ਬਰਾੜ, 77 ਤੋਂ ਗੁਰਮੀਤ ਸਿੰਘ, 78 ਤੋਂ ਗੁਰਦੀਪ ਸਿੰਘ, 81 ਤੋਂ ਸਰਬਜੀਤ ਸਿੰਘ, 82 ਤੋੋਂ ਪੰਕਜ ਸ਼ਰਮਾ ਨੇ ਲੋਕ ਇਨਸਾਫ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ।
ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸਿਮਰਨਜੀਤ ਸਿੰਘ ਬੈਂਸ ਨੇ ਸਮੁੱਚੇ ਨੌਜੁਆਨਾਂ ਨੂੰ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ ਪੱਛਮੀ ਹਲਕੇ ਦੀ ਸਮੂੱਚੀ ਲੀਡਰਸ਼ਿਪ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕ ਇਨਸਾਫ ਪਾਰਟੀ ਵਾਸਤੇ ਕੰਮ ਕਰਨਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਪੱਛਮੀ ਇੰਚਾਰਜ ਬਲਵਿੰਦਰ ਸਿੰਘ ਗਰੇਵਾਲ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਗਰੇਵਾਲ ਵੈਰੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਗ੍ਰੇਵਾਲ ਗੁਰਮੀਤ ਸਿੰਘ ਹੈਬੋਵਾਲ ਗੁਰਦੀਪ ਸਿੰਘ ਟੋਨੀ ਜਗਤਾਰ ਸਿੰਘ ਕੁਲਦੀਪ ਸਿੰਘ ਜਗਦੀਪ ਸਿੰਘ ਮੇਜਰ ਸਿੰਘ ਸਨੇਤ ਰਣਬੀਰ ਸਿੰਘ ਬੇਦੀ ਸਰਬਜੀਤ ਸਿੰਘ ਸਾਬੀ ਤਲਵਿੰਦਰ ਸਿੰਘ ਕੁਲਦੀਪ ਸਿੰਘ ਹੁੰਦਲ ਸੁਰਜੀਤ ਸਿੰਘ ਵਿੱਕੀ ਬਲਵਿੰਦਰ ਸਿੰਘ ਗਾਬਾ ਤਰਨਜੀਤ ਸਿੰਘ ਸੁਖਜੀਵਨ ਸਿੰਘ ਸੁਖਦੇਵ ਸਿੰਘ ਗਿੱਲ ਤੇਜਿੰਦਰ ਸਿੰਘ ਮਾਨ ਹਰਜਿੰਦਰ ਸਿੰਘ ਰੁਪਿੰਦਰ ਸਿੰਘ ਬਰਾੜ ਰਵਿੰਦਰ ਰਾਏ ਲਾਟ ਪਾਲ ਸਿੰਘ ਆਦਿ ਹਾਜ਼ਰ ਸਨ।